ਬੁਢਲਾਡਾ : ਕੋਰਟ ਕੰਪਲੈਕਸ ਬੁਢਲਾਡਾ ਵਿਖੇ ਕਿਸਾਨ ਆਗੂਆਂ ਨਾਲ ਪਾਰਕਿੰਗ ਪਰਚੀ ਨੂੰ ਲੈ ਕੇ ਪਾਰਕਿੰਗ ਠੇਕੇਦਾਰ ਦੇ ਮੁਲਾਜ਼ਮ ਤੇ ਕਿਸਾਨ ਆਗੂਆਂ ’ਚ ਤਕਰਾਰ ਹੋ ਗਈ। ਕਿਸਾਨ ਆਗੂਆਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਜ਼ਿਲ੍ਹਾ ਪ੍ਰਧਾਨ ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਪ੍ਰੈੱਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਪੰਜਾਬ ਦੇ ਲੋਕ ਹਰ ਖ਼ਰੀਦੀ ਗਈ ਚੀਜ਼/ਵਸਤੂ ਤੇ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ।
ਆਗੂਆਂ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਲੱਗਦੇ ਨਾਜਾਇਜ਼ ਟੈਕਸ ਨਾਂ ਦੇਣ ਦਾ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ। ਜਨਤਕ ਆਗੂ ਥਾਣੇ ਕਚਹਿਰੀਆਂ ਵਿੱਚ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਖੱਜਲ-ਖੁਆਰੀ, ਬੇਲਗਾਮ ਫ਼ੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਮ ਲੋਕਾਂ ਦੇ ਕੰਮ ਕਰਵਾਉਣ ਲਈ ਥਾਣੇ ਕਚਹਿਰੀ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਨਿੱਜੀ ਕੰਮਾਂ ਲਈ ਪਾਰਕਿੰਗ ਨਹੀਂ ਜਾਂਦੇ ਅਤੇ ਲੋਕਾਂ ਖਿਲਾਫ਼ ਬਣਾਈਆਂ ਜਾ ਰਹੀਆਂ ਸਰਕਾਰੀ ਨੀਤੀਆਂ ਖਿਲਾਫ਼ ਹੀ ਆਗੂ ਅੰਦੋਲਨ, ਧਰਨੇ ਸੜਕਾਂ ’ਤੇ ਲਗਾਉਂਦੇ ਹਨ। ਜੇਕਰ ਸਰਕਾਰ ਲੋਕ ਹਿੱਤਾਂ ਲਈ ਇਮਾਨਦਾਰੀ ਨਾਲ ਕੰਮ ਕਰੇ ਤਾਂ ਆਗੂਆਂ ਨੂੰ ਇਹ ਰੋਲ ਨਾਂ ਅਦਾ ਕਰਨੇ ਪੈਣ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਇਸ ਕਿਸਮ ਦੇ ਟੈਕਸ ਲਗਾਏ ਜਾਣਗੇ।
ਜੱਥੇਬੰਦੀ ਉਸ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਕਿਸੇ ਕਿਸਮ ਦਾ ਜਜੀਆ ਅਦਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਪਾਰਕਿੰਗ ਠੇਕੇਦਾਰ ਦੇ ਇਸ਼ਾਰੇ ਤੇ ਕੀਤੀ ਗਈ ਬਦਸਲੂਕੀ ਖਿਲਾਫ਼ 26 ਫਰਵਰੀ ਨੂੰ ਕਚਹਿਰੀ ਰੋਸ ਪ੍ਰਦਰਸ਼ਨ ਕਰਦਿਆਂ ਜੱਥੇਬੰਦੀ ਦੀ ਅਗਵਾਈ ਵਿੱਚ ਆਮ ਲੋਕਾਂ ਲਈ ਪਾਰਕਿੰਗ ਫਰੀ ਕੀਤੀ ਜਾਵੇਗੀI ਇਸ ਸਮੇਂ ਪਾਰਕਿੰਗ ਦੀ ਜਗ੍ਹਾ ਧਰਨੇ ’ਚ ਹਰਜਿੰਦਰ, ਮਾਨਸਾਹੀਆ, ਗੁਰਜੰਟ ਅਲੀਸੇਰ, ਦਰਸ਼ਨ ਮੰਘਾਣੀਆਂ, ਗੁਰਤੇਜ ਸਿੰਘ ਵਰੇ, ਕਪੂਰ ਸਿੰਘ ਪਰੇਮੀ, ਹੇਮਰਾਜ ਹਾਜ਼ਿਰ ਸਨ।
Leave a Reply