ਰਾਇਸ ਮਿੱਲਰਸ ਐਸੋਸੀਏਸ਼ਨ ਨਾਭਾ ਨੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ

ਰਾਇਸ ਮਿੱਲਰਸ ਐਸੋਸੀਏਸ਼ਨ ਨਾਭਾ ਨੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ

ਨਾਭਾ : ਐਫਸੀਆਈ ਦੇ ਜੀਐਮ ਪੰਜਾਬ ਐਸ ਸ੍ਰੀ ਨਿਵਾਸਨ ਵੱਲੋਂ ਨਾਭਾ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਸੈਲਰ ਐਸੋਸੀਏਸ਼ਨਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਨਾਭਾ ਰਾਇਸ ਮਿੱਲਰ ਐਸੋਸੀਏਸ਼ਨ ਦੀ ਟੀਮ ਨੇ ਵੀ ਪ੍ਰਧਾਨ ਸਤੀਸ਼ ਗਰਗ ਭੜੋ ਦੀ ਅਗਵਾਈ ਵਿੱਚ ਜੀਐਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਸਨਮਾਨਿਤ ਕੀਤਾ। ਇਸ ਮੌਕੇ ਸਤੀਸ਼ ਗਰਗ ਨੇ ਸ਼ੈੱਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੰਦਿਆਂ ਜੀਐਮ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਨਾਭਾ ਸੈਂਟਰ ਤੇ 192 ਪਾਰਟੀਆਂ ਚਾਵਲ ਲਗਾ ਰਹੀਆਂ ਹਨ। ਹੁਣ ਤੱਕ 192 ਪਾਰਟੀਆਂ ਨੂੰ ਦੂਸਰਾ ਸਟੌਕ ਨਹੀ ਆਇਆ। ਇਸ ਲਈ ਹੋਰ ਸਪੈਸ਼ਲਾਂ ਲਗਾਉਣ ਲਈ ਜੀਐਮ ਨੂੰ ਬੇਨਤੀ ਕੀਤੀ ਗਈ ਹੈ। ਜਿਸ ਦੌਰਾਨ ਜੀਐਮ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁਸ਼ਕਿਲ ਦਾ ਹੱਲ ਜਰੂਰ ਕੀਤਾ ਜਾਵੇਗਾ ਅਤੇ ਹੋਰ ਟੈਕਨੀਕਲ ਸਟਾਫ ਵੀ ਵਧਾਇਆ ਜਾਵੇਗਾ। ਇਸ ਦੌਰਾਨ ਮਹਿਕਮੇ ਨਾਲ ਸੰਬੰਧਿਤ ਜਤਿੰਦਰ ਸਿੰਘ ਏਜੀਐੱਮ ਜਰਨਲ ਮਨੈਜਰ ਪਟਿਆਲਾ, ਸਾਰਖੂ ਏਜੀਐੱਮ ਕੁਆਲਟੀ ਪਟਿਆਲਾ ਮੌਜੂਦ ਰਹੇ। ਇਸ ਮੌਕੇ ਦਰਸ਼ਨ ਅਰੋੜਾ, ਸੰਜੀਵ ਮਿੱਤਲ, ਅਸ਼ਵਨੀ ਗੋਲਡੀ ਤੇ ਦਰਸ਼ਨ ਬਾਂਸਲ ਹਾਜ਼ਰ ਸਨ।