ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਆਇਆ ਅਸਤੀਫ਼ਾ ਬਹੁਤ ਹੀ ਮੰਦਭਾਗਾ - ਭਾਈ ਮਹਿਤਾ/ਭਾਈ ਚਾਵਲਾ
- ਪੰਜਾਬ
- 17 Feb,2025

ਅੰਮ੍ਰਿਤਸਰ :ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਭਾਈ ਰਜਿੰਦਰ ਸਿੰਘ ਮਹਿਤਾ ਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੇ ਗਏ ਅਸਤੀਫ਼ੇ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਇਕ ਬਹੁਤ ਹੀ ਮਿਹਨਤੀ, ਨਿਸ਼ਕਾਮ, ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲੇ ਗੁਰਮੁੱਖ ਇਨਸਾਨ ਹਨ, ਜਿਨ੍ਹਾਂ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਨੇ ਬਹੁਤ ਵੱਡੇ ਵੱਡੇ ਕਦਮ ਪੁੱਟੇ ਹਨ। ਸ਼੍ਰੋਮਣੀ ਕਮੇਟੀ ਦੇ ਦੋਵਾਂ ਸੀਨੀਅਰ ਮੈਂਬਰਾਂ ਨੇ ਕਿਹਾ ਕਿ ਇਹ ਗੱਲ ਅੱਜ ਚਿੱਟੇ ਦਿਨ ਵਾਂਗ ਸਾਫ਼ ਨਜ਼ਰ ਆਉਂਦੀ ਹੈ ਕਿ ਪੰਥ ਅੰਦਰ ਚੱਲ ਰਹੇ ਝਮੇਲਿਆਂ ਨੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਅਸਤੀਫ਼ਾ ਦੇਣ 'ਤੇ ਮਜਬੂਰ ਕੀਤਾ ਹੈ। ਭਾਈ ਮਹਿਤਾ ਤੇ ਭਾਈ ਚਾਵਲਾ ਨੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਿਸ ਲੈਣ ਲਈ ਕਿਹਾ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਐਮਰਜੈਂਸੀ ਮੀਟਿੰਗ ਬੁਲਾ ਕੇ ਧਾਮੀ ਸਾਹਿਬ ਦਾ ਅਸਤੀਫ਼ਾ ਤੁਰੰਤ ਅਪਰਵਾਨ ਕਰਨ ਤਾ ਜੋ ਸ਼੍ਰੋਮਣੀ ਕਮੇਟੀ ਨੂੰ ਪੈਣ ਵਾਲੇ ਕਿਸੇ ਵੱਡੇ ਸੰਕਟ ਤੋਂਬਚਾਇਆ ਜਾ ਸਕੇ ।
Posted By:

Leave a Reply