ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ
- ਪੰਜਾਬ
- 07 Dec,2024

ਮਾਨਸਾ : ਮਾਨਸਾ ਸੰਧੂ ਆਸ਼ਰਮ ਵਿਖੇ ਸੰਧੂ ਆਸ਼ਰਮ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਵਿੱਚ ਜਿਥੇ ਬਾਬਾ ਹਰੀ ਸਿੰਘ ਮੁੱਖ ਸੇਵਾ ਦਾਰ ਨੇ ਦੱਸਿਆ ਕਿ ਅੱਖਾਂ ਦਾ 7ਵਾਂ ਕੈਂਪ ਹੈ। ਡਾਕਟਰ ਪਰਮਜੀਤ ਸਿੰਘ ਨੇ ਅੱਖਾਂ ਦਾ ਚੈਕਅੱਪ ਕੀਤਾ। ਉਨ੍ਹਾਂ ਦੱਸਿਆ ਕੇ 600 ਦੇ ਕਰੀਬ ਲੋੜਵੰਦ ਮਰੀਜ਼ ਪਹੁੰਚੇ ਤਾਂ ਕਾਫ਼ੀ ਹੋ ਜਾਂਦਾ ਹੈ, ਜਿੰਨ੍ਹਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ। 100 ਦੇ ਕਰੀਬ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਜ ਪਾਏ ਜਾਣਗੇ, ਜਿਨ੍ਹਾਂ ਦੀ ਨਿਗ੍ਹਾ ਘੱਟ ਹੈ। ਉਨ੍ਹਾਂ ਮਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ’ਚ ਆਏ ਮਰੀਜ਼ਾਂ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਮੁੱਖ ਸੇਵਾਦਾਰ ਹਰੀ ਸਿੰਘ ਸੰਧੂ ਆਸ਼ਰਮ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਸੁਰਜੀਤ ਸਿੰਘ, ਲਾਭ ਸਿੰਘ ਲਾਂਬਾ, ਜੁਗਰਾਜ ਸਿੰਘ, ਗੁਰਮੀਤ ਸਿੰਘ ਆਸ੍ਰੇਲੀਆ, ਜੱਗੀ ਸਿੰਘ, ਧਰਮਪਾਲ, ਸੁਖਜੀਵਨ ਸਿੰਘ ਪਾਲਾ ਹਾਜ਼ਰ ਸਨ।
Posted By:

Leave a Reply