ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਉੱਪਲ ਦੇ ਖੇਤਾਂ ’ਚੋਂ ਮਿਜ਼ਾਈਲ ਮਿਲੀ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਉੱਪਲ ਦੇ ਖੇਤਾਂ ’ਚੋਂ ਮਿਜ਼ਾਈਲ ਮਿਲੀ

ਤਰਨ ਤਾਰਨ : ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਉੱਪਲ ਦੇ ਕਿਸਾਨ ਅਵਤਾਰ ਸਿੰਘ ਦੇ ਖੇਤਾਂ ਵਿੱਚੋਂ ਪਾਕਿਸਤਾਨ ਵਾਲੇ ਪਾਸਿਓਂ ਦਾਗੀ ਗਈ ਮਿਜ਼ਾਇਲ ਅੱਜ ਸ਼ਨਿਚਰਵਾਰ ਦੀ ਸਵੇਰ ਨੂੰ ਮਿਲੀ ਹੈ। ਜਿਉਂ ਹੀ ਇਸ ਮਿਜ਼ਾਇਲ ਦੇ ਡਿੱਗਣ ਦੀ ਜਾਣਕਾਰੀ ਕਿਸਾਨ ਅਵਤਾਰ ਸਿੰਘ ਨੂੰ ਮਿਲੀ ਉਸ ਨੇ ਇਸ ਬਾਰੇ ਇਤਲਾਹ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੂੰ ਦਿੱਤੀ।

ਸਰਪੰਚ ਗੁਰਪ੍ਰੀਤ ਸਿੰਘ ਦੱਸਿਆ ਕਿ ਇਹ ਮਿਜ਼ਾਇਲ ਅੱਧੀ ਰਾਤ ਤੋਂ ਬਾਅਦ ਕਰੀਬ 1.30 ਵਜੇ ਖੇਤਾਂ ਵਿੱਚ ਡਿੱਗੀ ਸੀ ਜਿਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਵੇਲੇ ਹੀ ਮਿਲ ਸਕੀ। ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਬਾਰੇ ਥਾਣਾ ਵੈਰੋਵਾਲ ਦੇ ਮੁਖੀ ਨਰੇਸ਼ ਕੁਮਾਰ ਨੂੰ ਜਾਣਕਾਰੀ ਦਿੱਤੀ।

ਪੁਲੀਸ ਨੇ ਇਸ ਦੀ ਤੁਰੰਤ ਜਾਣਕਾਰੀ ਭਾਰਤੀ ਨੂੰ ਦਿੱਤੀ ਅਤੇ ਫੌਜ ਨੇ ਇਸ ਤੇ ਕਾਰਵਾਈ ਕਰਦਿਆਂ ਘਟਨਾ ਵਾਲੇ ਥਾਂ ’ਤੇ ਆ ਕੇ ਮਿਜ਼ਾਈਲ ਨੂੰ ਆਪਣੇ ਘੇਰੇ ਵਿਚ ਲੈ ਲਿਆ ਅਤੇ ਮੌਕੇ ਤੋਂ ਆਮ ਲੋਕਾਂ ਨੂੰ ਦੂਰ ਰਹਿਣ ਦੀਆਂ ਹਦਾਇਤਾਂ ਕੀਤੀਆਂ।

ਆਖਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਅਜੇ ਵੀ ਵਰਤੋਂ ਯੋਗ ਹੈ, ਜਿਸ ਨੂੰ ਨਕਾਰਾ ਕੀਤੇ ਜਾਣ ਦੀ ਕਾਰਵਾਈ ਕੀਤੀ ਜਾਣੀ ਹੈ। ਮਿਜ਼ਾਈਲ ਵਜ਼ਨ ਪੰਜ ਕਵਿੰਟਲ ਦੇ ਕਰੀਬ ਦੱਸਿਆ ਜਾ ਰਿਹਾ ਹੈ।

#MissileFound #TarnTaran #PunjabNews #VillageUppal #SecurityAlert #IndianDefence #EmergencyResponse #BombSquad #RuralSecurity #BreakingNewsIndia