10 ਸਾਲਾਂ ਦੇ ਮਾਸੂਮ ਦੇ ਚਿਹਰੇ 'ਤੇ ਪ੍ਰੈੱਸ ਲਗਾਉਣ ਵਾਲੀ ਮਹਿਲਾ ਦੀ ਹੁਣ ਖ਼ੈਰ ਨਹੀਂ

10 ਸਾਲਾਂ ਦੇ ਮਾਸੂਮ ਦੇ ਚਿਹਰੇ 'ਤੇ ਪ੍ਰੈੱਸ ਲਗਾਉਣ ਵਾਲੀ ਮਹਿਲਾ ਦੀ ਹੁਣ ਖ਼ੈਰ ਨਹੀਂ

ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਹੈ ਕਿ ਬੜੀ ਦੁੱਖ ਦੀ ਖ਼ਬਰ ਹੈ ਛੋਟੇ ਬੱਚੇ ਦੀ ਕੁਟਮਾਰ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਰੈਕਸਿਓ ਕਰਨ ਵਾਲੇ ਨੇ ਦੱਸਿਆ ਕਿ ਸਾਨੂੰ ਗੁਆਂਢੀ ਦਾ ਫੋਨ ਆਇਆ ਬੱਚੇ ਦੀ ਰੋਣ ਦੀ ਆਵਾਜ਼ ਆਈ। ਉਨ੍ਹਾਂ ਨੇਕਿਹਾ ਹੈਕਿ ਬੱਚੇ ਨੇ ਦੱਸਿਆ ਹੈ ਕਿ ਇਹ ਮੈਨੂੰ ਜਾਨਵਰਾਂ ਵਾਂਗ ਰੱਖਦੇ ਹਨ ਅਤੇ ਮੇਰੀ ਕੁੱਟਮਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬੱਚੇ ਨੇ ਦੱਸਿਆ ਹੈ ਕਿ ਮੇਰੇ ਪਿਓ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਮਾਂ ਨੇ ਵੀ ਆਪਣੀ ਵਿਆਹ ਕਰ ਲਿਆ। ਉਨ੍ਹਾਂਨੇ ਕਿਹਾ  ਹੈ ਕਿ ਮੈਨੂੰ ਬਹੁਤ ਘੱਟ ਰੋਟੀ ਦਿੰਦੇ ਹਨ।ਮੈਨੂੰ ਤੇ ਮੇਰੇ ਭਰਾ ਨੂੰ ਕਿਸੇ ਹੋਰ ਨੂੰ ਦੇ ਦਿੱਤਾ ਹੈ।

 ਉਨ੍ਹਾਂ ਨੇ ਕਿਹਾ ਹੈ ਕਿ ਗੋਦ ਲੈਣ ਦੇ ਕਾਗਜ਼ ਪੱਤਰ ਸਹੀ ਹਨ ਪਰ ਜਾਨਵਰਾਂ ਵਾਂਗ ਕੀਤਾ ਵਿਵਹਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮਹਿਲਾ ਨੇ ਗੋਦ ਲਿਆ ਪਰ ਬੱਚੇ ਦੀ ਕੋਈ ਦੇਖਭਾਲ ਨਹੀਂ ਕਰ ਰਹੇ ਹਨ। ਉਨ੍ਹਾਂ ਨੇਕਿਹਾ ਹੈ ਕਿ ਕਹਿੰਦੇ ਹਨ ਕਿ ਔਰਤ ਮਾਨਸਿਕ ਰੋਗੀ ਹੈ ਫਿਰ ਗੋਦ ਕਿਵੇਂ ਲਿਆ। ਰਾਜ ਲਾਲੀ ਗਿੱਲ ਨੇ ਕਿਹਾ ਹੈਕਿ ਬੱਚੇ ਨੂੰ ਗੋਦ ਦੇਣ ਲਈ ਪੈਸੇ ਲਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਲੈਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਸਾਨੂੰ 4 ਦਿਨਾਂ ਵਿੱਚ ਰਿਪੋਰਟ ਸੌਂਪਣਗੇ ।ਉਨ੍ਹਾਂ ਨੇਕਿਹਾ ਹੈ ਕਿ ਐਨਜੀਓ ਵਾਲਿਆ ਨੇ ਕਿਹਾ ਹੈ ਕਿ ਬੱਚਾ ਦੋ ਸਾਲਾਂ ਤੋਂ ਇੰਨ੍ਹਾਂ ਕੋਲ ਹੈ।