ਡੇਰਾ ਬਾਬਾ ਨਾਨਕ : ਸਰਦੀ ਦੇ ਮੌਸਮ ਤੇ ਧੁੰਦ ਦੀ ਆੜ ਹੇਠ ਪਾਕਿਸਤਾਨ ’ਚ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ’ਚ ਨਸ਼ੀਲੇ ਪਦਾਰਥ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੀਰਵਾਰ ਦੀ ਰਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 117 ਬਟਾਲੀਅਨ ਦੀ ਬੀਓਪੀ ਧਰਮ ਪ੍ਰਕਾਸ਼ ਤੇ ਬੀਐੱਸਐੱਫ ਦੀ 27 ਬਟਾਲੀਅਨ ਦੀ ਬੀਐੱਸਐੱਫ ਦੀ ਬੀਓਪੀ ਚੰਦੂ ਵਡਾਲਾ ਤਾਇਨਾਤ ਬੀਐੱਸਐੱਫ਼ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ’ਚ ਦਾਖ਼ਲ ਹੋ ਰਹੇ ਪਾਕਿਸਤਾਨ ਡਰੋਨ ਤੇ ਦੋ ਥਾਵਾਂ ’ਤੇ ਫਾਇਰਿੰਗ ਕਰ ਕੇ ਕੋਸ਼ਿਸ਼ ਨੂੰ ਨਕਾਮ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਤੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 117 ਬਟਾਲੀਅਨ ਦੀ ਧਰਮ ਪ੍ਰਕਾਸ਼ ਦੀ ਬੀਓਪੀ ਤੇ ਵੀਰਵਾਰ ਦੀ ਰਾਤ 10:20 ਦੇ ਕਰੀਬ ਡਿਊਟੀ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ’ਤੇ 4 ਫਾਇਰ ਅਤੇ 1 ਰੋਸ਼ਨੀ ਵਾਲਾ ਬੰਬ ਦਾਗਿਆ। ਵੀਰਵਾਰ ਦੀ ਰਾਤ ਹੀ ਬੀਐੱਸਐੱਫ ਦੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੇ ਜਵਾਨਾਂ ਵੱਲੋਂ ਰਾਤ ਡੇਢ ਵਜੇ ਦੇ ਕਰੀਬ ਸਰਹੱਦ ’ਤੇ ਚੌਕਸ ਜਵਾਨਾਂ ਵੱਲੋਂ ਅਸਮਾਨ ਵਿੱਚ ਭਾਰਤੀ ਸਰਹੱਦ ’ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆ। ਜਿੱਥੇ ਡਿਊਟੀ ’ਤੇ ਚੌਕਸ ਜਵਾਨਾਂ ਵੱਲੋਂ 6 ਦੇ ਕਰੀਬ ਫਾਇਰ ਤੇ 2 ਰੋਸ਼ਨੀ ਬੰਬ ਚਲਾਏ ਗਏ। ਡਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ ਬੀਐੱਸਐੱਫ ਦੇ ਉੱਚ ਅਧਿਕਾਰੀ ਤੋਂ ਇਲਾਵਾ ਪੁਲਿਸ ਥਾਣਾ ਕਲਾਨੌਰ ਦੇ ਪੁਲਿਸ ਜਵਾਨਾਂ ਵੱਲੋਂ ਸਬੰਧਿਤ ਏਰੀਏ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਪਰੰਤੂ ਕੋਈ ਵੀ ਗੈਰ-ਕਾਨੂੰਨੀ ਚੀਜ਼ ਬਰਾਮਦ ਨਹੀਂ ਹੋਈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਭਾਰਤੀ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਐਕਟੀਵਿਟੀ ਵੇਖਣ ਨੂੰ ਮਿਲ ਰਹੀ ਹੈ। ਇਸ ਉਪਰੰਤ ਬੀਐੱਸਐੱਫ ਦੀ 113 ਅਤੇ 27 ਬਟਾਲੀਅਨ ਦੇ ਜਵਾਨਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਹੈਰੋਇਨ ਨੂੰ ਚੁੱਕਣ ਆਏ ਚਾਰ ਨੌਜਵਾਨਾਂ ਨੂੰ ਵੀ ਵੀ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਾਕਿਸਤਾਨ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਵੇਖਦਿਆਂ ਹੋਇਆਂ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ ਜਵਾਨ ਪੂਰੀ ਤਰ੍ਹਾਂ ਚੌਕਸੀ ਨਾਲ ਡਿਊਟੀ ਕਰਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕਰ ਰਹੇ ਹਨ।
Leave a Reply