ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ : ਜੀਟੀਯੂ

ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ : ਜੀਟੀਯੂ

ਮੁਕੇਰੀਆਂ : ਗੌਰਮਿੰਟ ਟੀਚਰ ਯੂਨੀਅਨ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਆਗੂ ਜਸਵੀਰ ਤਲਵਾੜਾ,ਰਜਤ ਮਹਾਜਨ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਵਧਦੀ ਹੋਈ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨਾਲ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਨੂੰ ਵੇਖਦਿਆਂ ਹੋਇਆਂ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹੀ ਧੁੰਦ ਵਿੱਚ ਆਉਣਾ ਜਾਣਾ ਬਹੁਤ ਔਖਾ ਹੋਇਆ ਪਿਆ ਹੈ ਅਤੇ ਕਿਸੇ ਵੀ ਅਣਸੁਖਾਂਵੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਸਰਕਾਰ ਨੂੰ ਤੁਰੰਤ ਸਕੂਲ ਦਾ ਸਮਾਂ ਸਵੇਰੇ 10 ਵਜੇ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਜਸਵੰਤ ਸਿੰਘ, ਮਨਜੀਤ ਸਿੰਘ, ਵਰਿੰਦਰ ਵਿੱਕੀ,ਬਲਵਿੰਦਰ ਟਾਕ, ਪਰਸਰਾਮ,ਬ੍ਰਿਜ ਮੋਹਨ,ਪਰਮਜੀਤ, ਸੰਜੀਵ ਧੂਤ, ਪ੍ਰਿੰਸ ਗੜ੍ਹਦੀਵਾਲ, ਅਨੁਪਮ ਰੱਤਨ, ਤਰਸੇਮ ਲਾਲ,ਸੁਰੇਸ਼ ਲੋਹਗੜ੍ਹ, ਬੂਟਾ ਸਿੰਘ, ਸੁਦੇਸ਼ ਮਹਾਜਨ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।