ਟਰੈਫਿਕ ਪੁਲਿਸ ਨੂੰ ਦੇਖ ਕੇ ਭਜਾਈ ਸਕਾਰਪੀਓ

ਟਰੈਫਿਕ ਪੁਲਿਸ ਨੂੰ ਦੇਖ ਕੇ ਭਜਾਈ ਸਕਾਰਪੀਓ

 ਬਟਾਲਾ : ਬਟਾਲਾ ’ਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਦੀ ਟਰੈਫਿਕ ਪੁਲਿਸ ਨੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਜਲੰਧਰ ਰੋਡ ਵਿਖੇ ਨਾਕਾ ਲਗਾਇਆ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਪੁਲਿਸ ਨੇ ਇੱਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਦਿੱਤਾ, ਜਿਸ ਦੀ ਅਗਲੀ ਨੰਬਰ ਪਲੇਟ ਲੱਗੀ ਨਹੀਂ ਹੋਈ ਸੀ ਅਤੇ ਨਾਲ ਹੀ ਗੱਡੀ ਦੇ ਸ਼ੀਸ਼ਿਆਂ ’ਤੇ ਕਾਲੀ ਜਾਲੀ ਲੱਗੀ ਹੋਈ ਸੀ। ਗੱਡੀ ਚਾਲਕ ਨੇ ਪੁਲਿਸ ਦਾ ਇਸ਼ਾਰਾ ਮਿਲਣ ’ਤੇ ਗੱਡੀ ਰੋਕਣ ਦੀ ਬਜਾਏ ਭਜਾ ਲਈ, ਜਿਸ ’ਤੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਪਿੱਛਾ ਕਰਦਿਆਂ ਸਕਾਰਪੀਓ ਗੱਡੀ ਨੂੰ ਜਲੰਧਰ ਰੋਡ ਤੇ ਪੰਜਾਬ ਰੋਡਵੇਜ਼ ਡੀਪੂ ਦੇ ਸਾਹਮਣੇ ਰੋਕ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਗੱਡੀ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਾਗਜਾਤ ਪੂਰੇ ਸਨ। ਉਹਨਾਂ ਦੱਸਿਆ ਕਿ ਪਰ ਗੱਡੀ ਚਾਲਕ ਨੇ ਪੁਲਿਸ ਦੇ ਹੁਕਮਾਂ ਨੂੰ ਅਣਦੇਖਿਆ ਕਰਦਿਆ ਗੱਡੀ ਭਜਾ ਲਈ ਸੀ ਅਤੇ ਨੰਬਰ ਪਲੇਟ ਨਾ ਲੱਗੀ ਹੋਣ ਕਾਰਨ ਅਤੇ ਸ਼ੀਸ਼ਿਆਂ ’ਤੇ ਕਾਲੀ ਜਾਲੀ ਲਗਾਉਣ ਦੇ ਦੋਸ਼ ਹੇਠ ਸਰਕਾਰਪੀਓ ਗੱਡੀ ਦਾ ਚਲਾਨ ਕੱਟ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਗੱਡੀ ਚਾਲਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਬਟਾਲਾ ਵਿਖੇ ਹੀ ਡਿਊਟੀ ਕਰਦਾ ਹੈ। ਟਰੈਫਿਕ ਇੰਚਾਰਜ ਨੇ ਦੱਸਿਆ ਕਿ ਭਾਵੇਂ ਕੋਈ ਵੀ ਕਿਸੇ ਅਹੁਦੇ ’ਤੇ ਤੈਨਾਤ ਹੋਵੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਚਲਾਨ ਕੱਟ ਦਿੱਤਾ ਗਿਆ ਹੈ ਅਤੇ ਉਸਨੂੰ ਇਹ ਚਲਾਨ ਭੁਗਤਣਾ ਹੀ ਪਵੇਗਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਗੱਡੀ ਦਾ ਕੁਝ ਮਹੀਨੇ ਪਹਿਲਾਂ ਵੀ ਪੁਲਿਸ ਚੌਂਕੀ ਅਰਬਨ ਅਸਟੇਟ ਵੱਲੋਂ ਚਾਲਾਨ ਕੀਤਾ ਗਿਆ ਸੀ।