ਮਲਸ਼ੀਆ ’ਚ ਭਾਸ਼ਣ ਦੇਣ ਲਈ ਡਾ. ਸੁਰਭੀ ਦਾ ਸਨਮਾਨ
- ਪੰਜਾਬ
- 13 Dec,2024

ਜਲੰਧਰ : ਕਨਿਆ ਮਹਾ ਵਿਦਿਆਲਿਆ ਦੀ ਫੈਕਲਟੀ ਮੈਂਬਰ ਡਾ. ਸੁਰਭੀ ਸ਼ਰਮਾ ਸਹਾਇਕ ਪ੍ਰੋਫੈਸਰ ਪੀਜੀ ਭੌਤਿਕੀ ਵਿਭਾਗ ਨੂੰ ਮਲੇਸ਼ੀਆ ਦੀ ਯੂਨੀਵਰਸਿਟੀ ’ਚ 13ਵੇਂ ਗਲੋਬਲ ਕਾਨਫਰੰਸ ਮੈਟੇਰੀਅਲ ਸਾਇੰਸ ਐਂਡ ਇੰਜੀਨੀਅਰਿੰਗ ਵਿਚ ਭਾਸ਼ਣ ਦੇਣ ਲਈ ਪ੍ਰਿੰਸੀਪਲ ਡਾ. ਅਤੀਮਾ ਸ਼ਰਮਾ ਦਿਵੇਦੀ ਨੇ ਸਨਮਾਨਿਤ ਕੀਤਾ। ਡਾ. ਸ਼ਰਮਾ ਨੂੰ ਵਿਸ਼ੇਸ਼ ਵਕਤਾ ਦੇ ਤੌਰ ’ਤੇ ਦੱਸਿਆ ਗਿਆ ਸੀ। ਆਪਣੇ ਭਾਸ਼ਣ ਦੌਰਾਨ ਡਾ. ਸ਼ਰਮਾ ਨੇ ਮੈਟੇਰੀਅਲ ਸਾਇੰਸ ਦੇ ਖੇਤਰ ਵਿਚ ਆਧੁਨਿਕ ਖੋਜਾਂ ਤੇ ਵਿਚਾਰ ਸਾਂਝੇ ਕੀਤੇ, ਜਿਸ ਵਿੱਚ ਨਵੀਂ ਸਮੱਗਰੀਆਂ ਅਤੇ ਉਨ੍ਹਾਂ ਦੇ ਵੱਖ-ਵੱਖ ਉਦਯੋਗਾਂ ਵਿੱਚ ਪ੍ਰਯੋਗਾਂ ’ਤੇ ਖ਼ਾਸ ਧਿਆਨ ਦਿੱਤਾ ਗਿਆ। ਡਾ. ਸ਼ਰਮਾ ਨੂੰ ਵਧਾਈ ਦਿੰਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀ ਭਾਗੀਦਾਰੀ ਸਰਹੱਦ ਪਾਰ ਅਕਾਦਮਿਕ ਸਹਿਭਾਗਿਤਾ ਅਤੇ ਲਗਾਤਾਰ ਵਿਕਸਤ ਹੋ ਰਹੇ ਮੈਟੇਰੀਅਲ ਸਾਇੰਸ ਅਤੇ ਇੰਜੀਨੀਅਰਿੰਗ ਖੇਤਰ ਵਿੱਚ ਨਵੀਨਤਮ ਵਿਚਾਰਾਂ ਦੇ ਅਦਾਨ-ਪ੍ਰਦਾਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ।
Posted By:

Leave a Reply