ਬੈਂਕ ਦੀਆਂ ਸਕੀਮਾਂ ਦਾ ਲਾਹਾ ਲੈਣ ਲਾਭਪਾਤਰੀ - ਸ਼ਾਖਾ ਮੈਨੇਜਰ

ਬੈਂਕ ਦੀਆਂ ਸਕੀਮਾਂ ਦਾ ਲਾਹਾ ਲੈਣ ਲਾਭਪਾਤਰੀ - ਸ਼ਾਖਾ ਮੈਨੇਜਰ

ਬਰਨਾਲਾ – ਪਿੰਡ ਖੁੱਡੀ ਕਲਾਂ ਦੀ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਦੇ ਮੈਨੇਜਰ ਅੰਮ੍ਰਿਤਪਾਲ ਸਿੰਘ ਨੇ ਪਿੰਡ ਵਿੱਚ ਹੋਏ ਇੱਕ ਐਕਸੀਡੈਂਟ ਦੁਰਘਟਨਾ ਵਿੱਚ ਚਰਨਜੀਤ ਕੌਰ ਪਤਨੀ ਗੁਰਚਰਨ ਸਿੰਘ ਦੀ ਮੌਤ ਸਬੰਧੀ 2 ਲੱਖ ਰੁਪਏ ਦਾ ਚੈੱਕ ਉਸਦੇ ਪਰਿਵਾਰ ਨੂੰ ਭੇਟ ਕੀਤਾ। ਅੰਮ੍ਰਿਤਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਲੋਕਾਂ ਨੂੰ ਐੱਸਬੀਆਈ ਬੈਂਕ ਤੋਂ ਮਿਲ ਰਹੀਆਂ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ, ਜਿਵੇਂ ਪ੍ਰਧਾਨ ਮੰਤਰੀ ਸੁਰਕੱਸ਼ਾ ਬੀਮਾ ਯੋਜਨਾ, ਜੋ ਕਿ ਸਿਰਫ 20 ਰੁਪਏ ਵਿੱਚ ਇਕ ਸਾਲ ਲਈ ਹੈ ਅਤੇ ਐਕਸੀਡੈਂਟ 'ਚ ਮੌਤ ਹੋਣ 'ਤੇ ਪਰਿਵਾਰ ਨੂੰ 2 ਲੱਖ ਰੁਪਏ ਮਿਲਦੇ ਹਨ। ਦੂਸਰੀ ਸਕੀਮ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਹੈ, ਜਿਸ ਤਹਿਤ 436 ਰੁਪਏ ਸਾਲਾਨਾ ਦੇਣ 'ਤੇ ਕੁਦਰਤੀ ਮੌਤ ਹੋਣ 'ਤੇ ਵੀ 2 ਲੱਖ ਰੁਪਏ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਪਰਸਨਲ ਐਕਸੀਡੈਂਟ ਇਨਸ਼ੋਰੈਂਸ ਸਕੀਮ ਹੈ, ਜਿਸ ਤਹਿਤ 100 ਰੁਪਏ ਦੇਣ 'ਤੇ 2 ਲੱਖ, 200 ਰੁਪਏ ਦੇਣ 'ਤੇ 4 ਲੱਖ, 500 ਰੁਪਏ ਦੇਣ 'ਤੇ 10 ਲੱਖ ਅਤੇ 1000 ਰੁਪਏ ਦੇਣ 'ਤੇ 20 ਲੱਖ ਰੁਪਏ ਦਾ ਬੀਮਾ ਮਿਲਦਾ ਹੈ। ਇਸ ਮੌਕੇ ਸ਼ਾਖਾ ਮੈਨੇਜਰ ਤੋਂ ਇਲਾਵਾ ਰਾਜਦੀਪ ਸਿੰਘ ਫ਼ੀਲਡ ਅਫ਼ਸਰ, ਭੁਪਿੰਦਰ ਗਰਗ ਕੈਸ਼ੀਅਰ, ਸਰਪੰਚ ਸਿਮਰਜੀਤ ਸਿੰਘ ਸਿੰਮੀ ਖੁੱਡੀ ਕਲਾਂ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਤੇਜ ਸਿੰਘ ਖੁੱਡੀ, ਪੰਚ ਬਲਜੀਤ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ, ਇੰਦਰ ਸਿੰਘ, ਕੁਲਦੀਪ ਸਿੰਘ ਬੱਬੂ ਆਦਿ ਵੀ ਮੌਜੂਦ ਸਨ।