ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
- ਪੰਜਾਬ
- 16 Dec,2024

ਫਿਰੋਜ਼ਪੁਰ: ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਿਰੋਜ਼ਪੁਰ ਦੇ ਆਊਟਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਤਨਖਾਹਾਂ ਵਿਚੋਂ ਨਾਜਾਇਜ਼ ਕਟੋਤੀ ਹੋਣ, ਈਐੱਸਆਈ (ਡਾਕਟਰੀ ਇਲਾਜ) ਦੇ ਪੈਸੇ ਮੁਲਾਜ਼ਮ ਵੱਲੋਂ ਕੱਟੇ ਜਾਣ ਦੇ ਬਾਵਜੂਦ ਕਾਰਡ ਨਾਂ ਮਿਲਣ ਕਰਕੇ ਅਤੇ ਲੇਬਰ ਕਮਿਸ਼ਨਰ, ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਿਕ ਵਧੇ ਰੇਟਾਂ ਦਾ ਬਕਾਇਆ ਮਹੀਨਾ ਫਰਵਰੀ 2024 ਤੋਂ ਹੁਣ ਤੱਕ ਨਾ ਮਿਲਣ ਕਾਰਨ ਆਦਿ ਮੰਗਾਂ ਕਰਕੇ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਿਰੋਜ਼ਪੁਰ ਦੇ ਦਫਤਰ ਅੱਗੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਾ ਕਿ ਜੇਕਰ ਸਾਡੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਇਹ ਧਰਨਾ ਅੱਗੇ ਵੀ ਜਾਰੀ ਰਹੇਗਾ। ਜੇਕਰ ਇਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਪੰਜਾਬ ਵਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮ ਹਾਜ਼ਰ ਸਨ।
Posted By:

Leave a Reply