ਵਿਧਾਇਕ ਰਾਜਾ ਨੇ ਸੀਵਰੇਜ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
- ਪੰਜਾਬ
- 27 Dec,2024

ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਟਾਂਡਾ ਸ਼ਹਿਰ ਦੇ ਵਾਰਡ ਨੰਬਰ ਵਿੱਚ ਨਵੇਂ ਪੈਣ ਵਾਲੇ ਸੀਵਰੇਜ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਰਜ਼ ਸਾਧਕ ਅਫਸਰ ਟਾਂਡਾ ਰਾਮ ਪ੍ਰਕਾਸ਼, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਮੁਲਤਾਨੀ , ਕੌਂਸਲਰ ਜਸਵੰਤ ਕੌਰ , ਕੌਂਸਲਰ ਹਰੀਕਿਸ਼ਨ ਸੈਣੀ, ਕੌਂਸਲਰ ਸੁਮਨ ਖੋਸਲਾ , ਕੌਂਸਲਰ ਮੰਜੂ ਬਾਲਾ, ਕੌਂਸਲਰ ਸੁਰਿੰਦਰ ਜੀਤ ਸਿੰਘ ਬਿੱਲੂ, ਸੋਨੂੰ ਖੰਨਾ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਵਿਧਾਇਕ ਰਾਜਾ ਨੇ ਦੱਸਿਆ ਕਿ ਇਹ ਸੀਵਰੇਜ ਨਿਰਮਾਣ ਕਾਰਜ ਲਈ ਕਰੀਬ 11 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਇਹ ਸੀਵਰੇਜ ਵਿਸ਼ਵਕਰਮਾ ਮੰਦਰ ਤੋਂ ਸ਼ੁਰੂ ਹੋ ਕੇ ਟਾਂਡਾ ਪੁਲਿਸ ਤੱਕ ਪਾਇਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦਾ ਸੁਪਨਾ ਹੈ ਕਿ ਸੂਬੇ ਦੇ ਹਰ ਪਿੰਡ ਤੇ ਸ਼ਹਿਰ ਵਿਚ ਪੂਰਣ ਵਿਕਾਸ ਕਾਰਜ ਕਰੋੜਾਂ ਰੁਪਏ ਦੀਆਂ ਗ੍ਰਾਂਟ ਰਾਸ਼ੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂਂ ਕਿਹਾ ਕਿ ਉਹ ਉਹ ਟਾਂਡਾ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀਂ ਪੇਸ਼ੀ ਨਹੀਂ ਆਉਣ ਦੇਣਗੇ । ਇਸ ਮੌਕੇ ਕਮਲ ਧੀਰ, ਪਰਮਜੀਤ ਸਿੰਘ , ਬਲਦੇਵ ਸਿੰਘ, ਕੁਲਵੰਤ ਸਿੰਘ , ਬਲਜੀਤ ਸੈਣੀ , ਅਮਰਜੀਤ ਕੌਰ ਮੁਲਤਾਨੀ , ਗੁਰਬਖਸ਼ ਕੌਰ , ਰਾਜਵਿੰਦਰ ਕੌਰ ਹਾਜ਼ਰ ਸਨ।
Posted By:

Leave a Reply