ਗ੍ਰਾਸ ਰੂਟ ਇਨੋਵੇਟਰਸ ਨੂੰ ਸਸ਼ਕਤ ਬਣਾਉਣ ਲਈ ਖੋਜੀਆਂ ਤੋਂ ਮੰਗੀਆਂ ਅਰਜ਼ੀਆਂ
- ਪੰਜਾਬ
- 21 Jan,2025

ਫਾਜ਼ਿਲਕਾ : ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਵੱਲੋਂ ਗ੍ਰਾਸ ਰੂਟ ਇਨੋਵੇਟਰਸ (ਜਮੀਨੀ ਪੱਧਰ ਤੇ ਨਵਾਚਾਰ) ਨੂੰ ਸਸ਼ਕਤ ਬਣਾਉਣ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ। ਇਸ ਤਹਿਤ ਨਵੇਂ ਉਤਪਾਦਾਂ ਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਜ਼ਮੀਨੀ ਪੱਧਰ ਤੇ ਨਵੀਂਆਂ ਖੋਜਾਂ ਕਰਨ ਵਾਲਿਆਂ ਤੋਂ ਅਰਜੀਆਂ ਮੰਗੀਆਂ ਹਨ। ਇਸ ਲਈ ਉਹ ਲੋਕ ਅਰਜੀ ਦੇ ਸਕਦੇ ਹਨ ਜਿੰਨ੍ਹਾਂ ਦੀਆਂ ਖੋਜਾਂ ਵਿਅਕਤੀਆਂ ਜਾਂ ਸਮਾਜ ਦੀਆਂ ਲੋੜਾਂ ਜਾਂ ਚੁਣੌਤੀਆਂ ਨੂੰ ਹੱਲ ਕਰ ਸਕਦੀਆਂ ਹਨ। ਜਾਣਕਾਰੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਚੁਣੇ ਗਏ ਇਨੋਵੇਟਰਾਂ ਨੂੰ 1 ਲੱਖ ਰੁਪਏ ਤੱਕ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਤਕਨੀਕ ਸਬੰਧੀ ਉਨ੍ਹਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ। ਬੌਧਿਕ ਸੰਪਦਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਪ੍ਰਮਾਣਿਕਤਾ ਅਤੇ ਸਕੇਲ ਵਧਾਉਣ ਲਈ ਤਾਲਮੇਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਲਈ ਕਿਸਾਨ, ਵਿਦਿਆਰਥੀ ਜੋ ਕਿ ਸਕੂਲ ਕਾਲਜ, ਆਈਟੀਆਈ, ਪੋਲੀਟੈਕਨਿਕ ਜਾਂ ਡਿਪਲੋਮਾ ਧਾਰਕ ਹੋਣ ਜਾਂ ਸਵੇ ਰੁਜ਼ਗਾਰ ਵਿਅਕਤੀ ਜਿਵੇਂ ਕਿ ਕਾਰੀਗਰ ਅਤੇ ਮਕੈਨਿਕ ਆਦਿ, ਘਰੇਲੂ ਮਹਿਲਾਵਾਂ, ਉਦਯੋਗ ਕਰਮਚਾਰੀ ਜਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਚੋਂ ਕੋਈ ਵੀ ਹੋਰ ਵਿਅਕਤੀ ਅਰਜ਼ੀ ਦੇ ਸਕਦਾ ਹੈ। ਇਸ ਲਈ ਆਨਲਾਈਨ ਤਰੀਕੇ ਨਾਲ ਲਿੰਕ ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਵੱਲੋਂ ਪੰਜਾਬ ਦੇ ਜਮੀਨੀ ਪੱਧਰ ਦੇ ਇਨੋਵੇਟਰਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪਿਛਲੇ ਦੋ ਸਾਲਾਂ ਵਿੱਚ ਜਮੀਨੀ ਪੱਧਰ ਤੇ 1000 ਤੋਂ ਵੱਧ ਨਵੀਨਤਾਵਾਂ ਦੀ ਪਹਿਚਾਣ ਕੀਤੀ ਗਈ ਹੈ ਜਿਨਾਂ ਵਿੱਚੋਂ 16 ਚੁਣੇ ਗਏ ਇਨੋਵੇਟਰਾਂ ਨੂੰ ਰਾਜ ਪਧਰੀ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਹ ਪਹਿਲ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਡਾ ਅਲਕੇਸ਼, ਪ੍ਰਿੰਸੀਪਲ ਸਾਈਟੀਫਿਕ ਆਫੀਸਰ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨਾਲੋਜੀ ਨਾਲ ਈਮੇਲ ਆਈਡੀ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਵੀ ਸਮਾਜ ਹਿੱਤ ਵਿਚ ਇਸ ਤਰਾਂ ਦਾ ਕੋਈ ਨਵਾਚਾਰ ਕੀਤਾ ਹੈ ਉਹ ਇਸ ਸਬੰਧੀ ਅਰਜੀ ਜਰੂਰ ਦੇਣ।
Posted By:

Leave a Reply