ਪਿੰਡ ਕਲੀਚਪੁਰ ਚ ਕ੍ਰਿਸਮਸ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ
- ਪੰਜਾਬ
- 26 Dec,2024

ਦੀਨਾਨਗਰ: ਪਿੰਡ ਛੋਟਾ ਕਲੀਚਪੁਰ ਵਿਖੇ ਪਾਸਟਰ ਡੇਵਿਡ ਪਾਲ ਦੀ ਅਗਵਾਈ ਹੇਠ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ਼ਹਿਰੀ ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਹਾਜਰ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਨੂੰ ਦਿਹਾੜੇ ਦੀ ਵਧਾਈ ਦਿੰਦਿਆਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਕਿਹਾ ਕਿ ਹਰ ਧਰਮ ਮਨੁੱਖ ਨੂੰ ਇਨਸਾਨੀਅਤ ਦੇ ਰਸਤੇ ਤੇ ਚੱਲ ਕੇ ਦੀਨਤਾ ਅਤੇ ਨਿਮਰਤਾ ਧਾਰਨ ਕਰਨ ਦੀ ਸਿੱਖਿਆ ਦਿੰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦੈ ਹੈ ਅਤੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਸਰਪੰਚ ਕਲਵੰਤ ਸਿੰਘ ਕਲੀਚਪੁਰ, ਵਿਨੇ ਕੁਮਾਰ ਲੰਬੜਦਾਰ, ਮੈਂਬਰ ਪੰਚਾਇਤ ਅਨਵਰ ਮਸੀਹ, ਮੈਂਬਰ ਪੰਚਾਇਤ ਪਵਨ ਕੁਮਾਰ, ਮੈਂਬਰ ਪੰਚਾਇਤ ਦਰਸ਼ਨ ਲਾਲ, ਮੈਂਬਰ ਪੰਚਾਇਤ ਅਜੇ ਕੁਮਾਰ, ਨਿਰਮਲਜੀਤ, ਰੇਣੂ, ਮੁਮਤਾਜ਼, ਯੂਨਸ ਮਸੀਹ, ਸਲਾਮਤ ਮਸੀਹ, ਅਮਰੀਕ ਮਸੀਹ, ਬੋਧ ਰਾਜ ਅਤੇ ਰੁਪਿੰਦਰ ਕੌਰ ਕੱਤੋਵਾਲ ਵੀ ਹਾਜ਼ਰ ਸਨ।
Posted By:

Leave a Reply