ਆਰਕੇ ਆਰੀਆ ਕਾਲਜ ਵਿਖੇ ਲੋਹੜੀ ਮਨਾਈ

ਆਰਕੇ ਆਰੀਆ ਕਾਲਜ ਵਿਖੇ ਲੋਹੜੀ ਮਨਾਈ

ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਤਰਸੇਮ ਲਾਲ ਖੇਪੜ, ਲੱਕੀ ਖੇਪੜ ਅਤੇ ਅੰਮ੍ਰਿਤਾ ਦਾ ਸਵਾਗਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਨੇ ਕਿਹਾ ਕਿ ਸਾਡੇ ਮੁੱਖ ਮਹਿਮਾਨ ਹਮੇਸ਼ਾ ਹੀ ਸਾਡੇ ਕਾਲਜ ਦੀ ਮਦਦ ਲਈ ਵੱਧ ਚੱੜ੍ਹ ਕੇ ਹਿੱਸਾ ਪਾਉਂਦੇ ਹਨ। ਇਸ ਵਾਰ ਉਨ੍ਹਾਂ ਨੇ ਸਾਡੇ ਨਾਲ ਲੋਹੜੀ ਦਾ ਤਿਉਹਾਰ ਮਨਾ ਕੇ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਦ ਲਗਾਏ ਹਨ।ਇਸ ਸਮੇਂ ਸਕੱਤਰ ਐੱਸਕੇ ਬਰੂਟਾ, ਉਸ਼ਾ ਬਰੂਟਾ, ਵਰਿੰਦਰ ਸਰੀਨ, ਵਿਪਨ ਤਨੇਜਾ, ਮੀਨਾ ਭਾਰਦਵਾਜ, ਜੀਆ ਲਾਲ, ਮੀਨਾਕਸੀ, ਸੁਸ਼ੀਲ ਪੂਰੀ, ਲਲਿਤ ਮੋਹਣ ਪਾਠਕ, ਵਿਪਨ ਤਨੇਜਾ ਅਤੇ ਰੀਆ ਅਰੋੜਾ ਆਦਿ ਹਾਜ਼ਿਰ ਹੋਏ। ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਅਤੇ ਸਮੂਹ ਕਾਲਜ ਸਟਾਫ ਦੁਆਰਾ ਮੂੰਗਫਲੀ, ਰਿਓੜੀਆਂ ਆਦਿ ਸਮੱਗਰੀ ਅਗਨੀ ਭੇਟ ਕਰਕੇ ਲੋਹੜੀ ਅਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੀਐਲਐਮ ਗਰਲਜ਼ ਕਾਲਜ ਦੀ ਪ੍ਰਿੰਸੀਪਲ ਤਰਨਪ੍ਰੀਤ ਕੌਰ, ਡੀਏਐਨ ਕਾਲਜ ਫਾਰ ਐਜੂਕੇਸ਼ਨ ਦੀ ਪ੍ਰਿੰਸੀਪਲ ਕਰੁਣਾ ਓਬਰਾਏ, ਪ੍ਰਿੰਸੀਪਲ ਰਜਿੰਦਰ ਗਿੱਲ ਦੋਆਬਾ ਆਰੀਆ ਸਕੂਲ ਅਤੇ ਪ੍ਰਿੰਸੀਪਲ ਆਰਤੀ ਕਾਲੀਆ ਡਬਲਯੂ, ਐਲ ਆਰੀਆ ਸਕੂਲ ਅਤੇ ਕਾਲਜ ਦੇ ਐਲੂਮਨੀ ਮੈਂਬਰ ਗੁਰਚਰਨ ਅਰੋੜਾ, ਪ੍ਰਧਾਨ ਰਜਨੀਸ਼ ਗੁਪਤਾ ਸੀਏ, ਮੋਹਿਤ ਢੱਲ, ਸੁਰੇਸ਼ ਕੁਮਾਰ ਆਦਿ ਸ਼ਾਮਲ ਸਨ। ਕਲਚਰ ਵਿਭਾਗ ਵੱਲੋਂ ਇਸ ਤਿਉਹਾਰ ਤੇ ਗਿੱਧਾ, ਭੰਗੜਾ ਪੇਸ਼ ਕਰਕੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਗਿਆ। ਲੋਹੜੀ ਦੇ ਤਿਉਹਾਰ ਤੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਲੋਹੜੀ ਸਾਨੂੰ ਭਾਈਚਾਰਕ ਸਾਂਝ ਦੇ ਨਾਲ ਮਨਾਉਣਾ ਚਾਹੀਦਾ ਹੈ। ਪ੍ਰੋਗਰਾਮ ਦੇ ਆਖਿਰ ਵਿਚ ਵਿਦਿਆਰਥੀਆਂ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੁਆਰਾ ਡੀਜੇ ਤੇ ਭੰਗੜਾ ਪਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਗਿਆ। ਸਟੇਜ ਸੰਚਾਲਨ ਡਾ. ਅੰਬਿਕਾ ਸ਼ਰਮਾ ਅਤੇ ਡਾ. ਜਸਵੀਰ ਸਿੰਘ ਘੁੰਮਣ ਨੇ ਬਾਖੂਬੀ ਨਿਭਾਇਆ। ਇਸ ਮੌਕੇ ਡਾ. ਸੰਜੀਵ ਡਾਵਰ, ਡਾ. ਵਿਨੇ ਸੋਫਤ, ਪ੍ਰੋ. ਮਨੀਸ਼ ਮਾਨਿਕ, ਡਾ. ਅੰਬਿਕਾ ਸ਼ਰਮਾ, ਪ੍ਰੋ. ਕੇਵਲ ਕ੍ਰਿਸਨ, ਡਾ. ਰੇਨੂੰ ਕਾਰਾ, ਪ੍ਰੋ. ਨਿਰਦੇਸ਼ ਚੌਧਰੀ, ਪ੍ਰੋ. ਨਵਦੀਪ ਕੌਰ, ਪ੍ਰੋ. ਰੋਬਿਨ ਕੁਮਾਰ, ਡਾ. ਵਿਸ਼ਾਲ ਪਾਠਕ, ਡਾ. ਜਸਵੀਰ ਸਿੰਘ, ਡਾ. ਨੀਰਜ਼ ਕੁਮਾਰ ਸੱਦੀ, ਡਾ. ਜਸਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੁਰਜੀਤ ਕੌਰ, ਡਾ. ਰਜਿੰਦਰ ਗੁਪਤਾ ਅਤੇ ਪ੍ਰੋ. ਨੀਰਜ ਕਟਾਰੀਆ ਹਾਜ਼ਰ ਸਨ।