ਆਸਾਰਾਮ ਨੂੰ ਮਿਲੀ 17 ਦਿਨਾਂ ਦੀ ਪੈਰੋਲ

ਆਸਾਰਾਮ ਨੂੰ ਮਿਲੀ 17 ਦਿਨਾਂ ਦੀ ਪੈਰੋਲ

ਨਵੀ ਦਿੱਲੀ : ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਹਾਈ ਕੋਰਟ ਨੇ 17 ਦਿਨਾਂ ਦੀ ਪੈਰੋਲ ਦਿੱਤੀ ਹੈ। ਇਨ੍ਹਾਂ 17 ਦਿਨਾਂ ਵਿੱਚ ਆਉਣ-ਜਾਣ ਦੇ 2 ਦਿਨ ਵੀ ਸ਼ਾਮਲ ਹਨ।
ਦੱਸ ਦਈਏ ਕਿ ਆਸਾਰਾਮ 10 ਨਵੰਬਰ ਤੋਂ 30 ਦਿਨਾਂ ਦੀ ਪੈਰੋਲ ‘ਤੇ ਜੋਧਪੁਰ ਦੇ ਇਕ ਨਿੱਜੀ ਆਯੁਰਵੈਦਿਕ ਹਸਪਤਾਲ ‘ਚ ਇਲਾਜ ਅਧੀਨ ਸਨ। ਹੁਣ ਉਹ ਪੁਣੇ ਦੇ ਮਾਧਵਬਾਗ ਵਿਚ ਇਲਾਜ ਕਰਵਾਉਣਗੇ। ਆਸਾਰਾਮ ਦੀ 30 ਦਿਨਾਂ ਦੀ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਤਰਫੋਂ ਪੈਰੋਲ ਦੀ ਮਿਆਦ ਵਧਾਉਣ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਆਸਾਰਾਮ ਨੂੰ ਏਅਰ ਐਂਬੂਲੈਂਸ ਰਾਹੀਂ ਮਹਾਰਾਸ਼ਟਰ ਦੇ ਮਾਧਵਬਾਗ ਹਸਪਤਾਲ ਲਿਜਾਇਆ ਜਾਵੇਗਾ ਅਤੇ ਇਸ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।