ਤਪਾ ਮੰਡੀ : ਸਥਾਨਕ ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਖੇ ਅਗਰਵਾਲ ਸੰਮੇਲਨ ਦੇ ਪ੍ਰਧਾਨ ਭੂਸ਼ਨ ਕੁਮਾਰ ਘੜੈਲਾ ਦੀ ਅਗਵਾਈ ’ਚ ਸੇਠ ਦੀਵਾਨ ਟੋਡਰ ਮੱਲ ਦੀ ਜਨਮ ਸ਼ਤਾਬਦੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਅਗਰਵਾਲ ਸੰਮੇਲਨ ਦੇ ਬਹੁ-ਗਿਣਤੀ ਮੈਂਬਰ ਹਾਜ਼ਰ ਹੋਏ। ਇਸ ’ਚ ਸਮੂਹ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਦੀਵਾਨ ਟੋਡਰ ਮੱਲ ਜੀ ਦੀ ਜਨਮ ਸ਼ਤਾਬਦੀ 12 ਜਨਵਰੀ ਨੂੰ ਗੀਤਾ ਭਵਨ ਤਪਾ ਵਿਖੇ ਮਨਾਈ ਜਾਵੇਗੀ। ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਭੂਸ਼ਨ ਘੜੈਲਾ ਨੇ ਦੱਸਿਆ ਕਿ ਦਸਮੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਪਵਿੱਤਰ ਦੇਹਾਂ ਲਈ ਸੋਨੇ ਦੀਆਂ ਮੋਹਰਾਂ ਵਿਛਾਅ ਕੇ ਸਭ ਤੋਂ ਮਹਿੰਗੀ ਜ਼ਮੀਨ ਖ਼ਰੀਦ ਕੇ ਸਸਕਾਰ ਲਈ ਸੇਵਾ ਨਿਭਾਉਣ ਵਾਲੇ ਦੀਵਾਨ ਟੋਡਰ ਮੱਲ ਜੀ ਦੀ ਜਨਮ ਸ਼ਤਾਬਦੀ 12 ਜਨਵਰੀ 2025 ਨੂੰ ਸ਼ਹਿਰ ਦੇ ਪੁਰਾਣੇ ਇਤਿਹਾਸਕ ਮੰਦਰ ਗੀਤਾ ਭਵਨ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਭਜਨ ਬੰਦਗੀ (ਸੰਕੀਰਤਨ) ਹੋਵੇਗੀ ਤੇ ਬਾਅਦ ’ਚ ਸੰਗਤ ਲਈ ਲੰਗਰ ਲਗਾਇਆ ਜਾਵੇਗਾ। ਇਸ ਮੌਕੇ ਅਗਰਵਾਲ ਸੰਮੇਲਨ ਦੇ ਮੁੱਖ ਸਲਾਹਕਾਰ ਕੇਵਲ ਕ੍ਰਿਸ਼ਨ ਮਿੱਤਲ, ਚੇਅਰਮੈਨ ਦੀਪਕ ਗਰਗ ਦੀਪੂ ਭੈਣੀ, ਪ੍ਰਧਾਨ ਭੂਸ਼ਨ ਘੜੈਲਾ, ਮੀਤ ਪ੍ਰਧਾਨ ਅਸ਼ੋਕ ਗੋਇਲ, ਕੈਸ਼ੀਅਰ ਵਿਜੇ ਧੂਰਕੋਟੀਆ, ਸਕੱਤਰ ਸੁਭਾਸ਼ ਕਾਂਸਲ, ਸਲਾਹਕਾਰ ਹਰਮੇਸ਼ ਕੁਮਾਰ ਗੱਟੂ, ਰਜਿੰਦਰ ਲਵਲੀ, ਖੁਸ਼ਦੀਪ ਗਰਗ, ਰਿਸ਼ੀ ਗਰਗ, ਰਾਜਿੰਦਰ ਕੁਮਾਰ ਰਿੰਕੂ ਮੌੜ, ਹਨੀ ਮਿੱਤਲ, ਪਦਮ ਭੂਸ਼ਨ, ਓਮ ਪ੍ਰਕਾਸ਼, ਲੱਕੀ ਭੈਣੀ, ਭੂਸ਼ਣ ਕੁਮਾਰ ਲਾਡੀ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।
Leave a Reply