ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਸੋਲਰ ਪਲਾਂਟ ਨੂੰ ਡੀਸੀ ਸੰਧੂ ਨੇ ਕੀਤਾ ਸ਼ੁਰੂ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਸੋਲਰ ਪਲਾਂਟ ਨੂੰ ਡੀਸੀ ਸੰਧੂ ਨੇ ਕੀਤਾ ਸ਼ੁਰੂ

ਫ਼ਾਜ਼ਿਲਕਾ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਕਿਲੋਵਾਟ ਦੇ ਲਗਾਏ ਸੋਲਰ ਪਲਾਂਟ ਨੂੰ ਸੰਗਤਾਂ ਦੇ ਸਪੂਰਦ ਕੀਤਾ ਗਿਆ। ਪੰਜ ਲੱਖ ਤੋਂ ਵੱਧ ਦੀ ਲਾਗਤ ਨਾਲ ਲਗਾਏ ਗਏ ਇਸ ਸੋਲਰ ਪਲਾਟ ਲਈ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਆਪਣਾ ਆਰਥਿਕ ਯੋਗਦਾਨ ਪਾਇਆ ਹੈ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਸਿਮਰਨ ਜੀਤ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪੁੱਜੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਬਟਨ ਦਬਾ ਕੇ ਬਿਜਲੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸੰਧੂ ਦਾ ਪੁੱਜਣ ’ਤੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਸੰਗਤਾਂ ਵਲੋਂ ਪੂਰਨ ਸਹਿਯੋਗ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ 3 ਕਿਲੋ ਵਾਟ ਦਾ ਸੋਲਰ ਪਲਾਂਟ ਇਲਾਕੇ ਦੇ ਸਮਾਜਸੇਵੀ ’ਤੇ ਗੁਰੂ ਘਰ ਦੇ ਸ਼ਰਧਾਲੂ ਕਰਨ ਗਿਲਹੋਤਰਾ ਨੇ ਸੇਵਾ ਵਜੋਂ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਯਾਤਰੀ ਨਿਵਾਸ ਲਈ ਨਵਾਂ ਸੋਲਰ ਪਲਾਟ ਵੀ ਜਲਦ ਲਗਾਇਆ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉੱਪ ਪ੍ਰਧਾਨ ਹਰਦਿਆਲ ਸਿੰਘ ਕਾਠਪਾਲ, ਉੱਪ ਪ੍ਰਧਾਨ ਅਮਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਫਾਰਮਾਸਿਸਟ, ਜਨਰਲ ਸਕੱਤਰ ਡਾ.ਬਲਬੀਰ ਸਿੰਘ, ਸਕੱਤਰ ਜਰਨੈਲ ਸਿੰਘ ਤਨੇਜਾ, ਖਜ਼ਾਨਚੀ ਪ੍ਰਭਜੀਤ ਸਿੰਘ ਕਾਠਪਾਲ, ਸਹਾਇਕ ਖਜ਼ਾਨਚੀ ਦਵਿੰਦਰ ਸਿੰਘ ਅਹੂਜਾ, ਗੁਰਮੀਤ ਸਿੰਘ ਰਾਣੂ ਕਾਠਪਾਲ, ਦਵਿੰਦਰ ਸਿੰਘ ਬਰਾੜ, ਅਮਿੰਦਰ ਸਿੰਘ ਕਾਠਪਾਲ, ਅਮਰ ਸਿੰਘ ਕਾਠਪਾਲ, ਮਨਜੀਤ ਸਿੰਘ ਬਾਂਗਾ, ਨਰੈਣ ਸਿੰਘ ਬੈਂਕਵਾਲੇ, ਡਾ.ਆਰ.ਪੀ.ਸਿੰਘ, ਜਗਜੀਤ ਸਿੰਘ ਦੁਰੇਜਾ, ਜੋਗਿੰਦਰ ਸਿੰਘ ਨਾਮਧਾਰੀ ਤੋਂ ਇਲਾਵਾ ਇਸ ਪ੍ਰੋਜੈਕਟ ਨੂੰ ਲਗਾਉਣ ਵਾਲੇ ਸਚਿਨ ਸਹਿਗਲ ਵੀ ਹਾਜ਼ਰ ਸਨ। ਮਾਤਾ ਗੁਜ਼ਰੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਬੀਬੀ ਤ੍ਰਿਪਤ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਹਰਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਸੰਧੂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੰਧੂ ਨੇ ਕਿਹਾ ਕਿ ਪਰਮਾਤਮਾ ਦੇ ਅਸ਼ੀਰਵਾਦ ਸਦਕਾ ਹੀ ਗੁਰੂੁ ਘਰ ਦੀ ਸੇਵਾ ਕੀਤੀ ਜਾ ਸਕਦੀ ਹੈ। ਚੰਗੇ ਕਰਮ ਕਰਨ ਕਰਕੇ ਹੀ ਅਕਾਲ ਪੁਰਖ਼ ਆਪ ਸੇਵਾ ਬਖਸ਼ਦਾ ਹੈ, ਤਾਂ ਹੀ ਮਨੁੱਖ ਕਰ ਸਕਦਾ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਵਲੋਂ ਚਲਾਈ ਜਾ ਰਹੀ ਅੱਧੇ ਰੇਟਾਂ ’ਤੇ ਮੈਡੀਕਲ ਲੈਬੋਰਟਰੀ, ਹੋਮਿਓਪੈਥਿਕ ਡਿਸਪੈਂਸਰੀ ਤੋਂ ਇਲਾਵਾ ਬਾਬਾ ਦੀਪ ਸਿੰਘ ਯਾਤਰੀ ਨਿਵਾਸ ਦੀਆਂ ਇਲਾਕੇ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।