ਰਾਸ਼ਟਰੀ ਗਣਿਤ ਦਿਵਸ ਮਨਾਇਆ

ਰਾਸ਼ਟਰੀ ਗਣਿਤ ਦਿਵਸ ਮਨਾਇਆ

ਬਹਿਰਾਮ : ਸਰਕਾਰੀ ਹਾਈ ਸਕੂਲ ਸਰਹਾਲਾ ਰਾਣੂੰਆ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ। ਇਸ ਮੌਕੇ ਮੈਥ ਮਿਸਟਰੈੱਸ ਅਮਨਪ੍ਰੀਤ ਕੌਰ ਨੇ ਦੱਸਿਆ ਕਿ 22 ਦਸੰਬਰ 1887 ਵਿਚ ਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ ਹੋਇਆ ਸੀ। ਇਨ੍ਹਾਂ ਦਾ ਨਾਂ ਵਿਸ਼ਵ ਦੇ ਮਹਾਨ ਗਣਿਤਕਾ ਵਿਚ ਸ਼ੁਮਾਰ ਹੈ। ਹਰ ਸਾਲ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਭਾਰਤ ਵਿਚ ਗਣਿਤ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਪਹਾੜਿਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਇਸ ਸਾਲ 2024 ਵਿਚ ਜਿਨਾਂ ਬੱਚਿਆਂ ਵੱਲੋਂ ਵਧਾਈ ਕਾਰਗੁਜਾਰੀ ਦਿਖਾਈ ਗਈ। ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਮਨਦੀਪ ਸੰਧੂ ਨੇ ਦੱਸਿਆ ਕਿ ਸਿੱਖਿਆ ਦਾ ਮਤਲਬ ਸਿਰਫ ਪੜ੍ਹਕੇ ਪੇਪਰ ਦੇਣਾ ਨਹੀਂ ਹੈ। ਬਲਕਿ ਸਿੱਖਿਆ ਬੱਚੇ ਦਾ ਸਰਵਪੱਖੀ ਵਿਕਾਸ ਕਰਦੀ ਹੈ। ਇਸ ਕਰਕੇ ਹੀ ਬੱਚਿਆ ਦਾ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਖੇਤਰ ਦੀ ਵਧਿਆ ਕਾਰਗੁਜਾਰੀ ਲਈ ਚਮਕਦੇ ਸਿਤਾਰੇ ਚੁਣੇ ਗਏ। ਜਿਸ ਵਿਚ ਤਾਨੀਆ, ਸ਼ਾਇਨਾ ਕੌਰ, ਹਰਸਿਮਰਨ ਕੌਰ, ਲਵਪ੍ਰੀਤ ਬੈਂਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।]