ਕੇਜਰੀਵਾਲ ਨੇ ਬਜ਼ੁਰਗਾਂ ਲਈ ਮੁਫ਼ਤ ਇਲਾਜ ਦਾ ਕੀਤਾ ਐਲਾਨ
- ਰਾਜਨੀਤੀ
- 18 Dec,2024

ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਕਮਰ ਕੱਸ ਲਈ ਹੈ।ਆਪ ਦਿੱਲੀ ਦੇ ਲੋਕਾਂ ਨੂੰ ਲੁਭਾਉਣ ‘ਚ ਲੱਗੀ ਹੋਈ ਹੈ।ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਔਰਤਾਂ ਲਈ 2100 ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਅੱਜ ਕੇਜਰੀਵਾਲ ਨੇ ਸੰਜੀਵਨੀ ਯੋਜਨਾ ਦਾ ਐਲਾਨ ਕੀਤਾ ਹੈ।ਕੇਜਰੀਵਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਇਹ ਤੁਸੀਂ ਲੋਕ ਹੋ ਜੋ ਸਾਨੂੰ ਇਸ ਮੁਕਾਮ ਤੇ ਲੈ ਗਏ ਹਨ।60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਇਸ ਸਹੂਲਤ ਦਾ ਲਾਭ ਲੈ ਸਕਣਗੇ।ਕੇਜਰੀਵਾਲ ਨੇ ਕਿਹਾ ਇਸ ਯੋਜਨਾ ਦੇ ਤਹਿਤ ਹਰ ਕਿਸੇ ਦਾ ਸਰਕਾਰੀ ਜਾ ਨਿੱਜੀ ਹਸਪਤਾਲਾਂ ਚ ਮੁਫਤ ਇਲਾਜ ਹੋਵੇਗਾ।ਸਰਕਾਰ ਬਣਦੇ ਹੀ ਦਿੱਲੀ ਸਰਕਾਰ ਇਸ ਸਕੀਮ ਨੂੰ ਪਾਸ ਕਰੇਗੀ ਅਤੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖੇਗੀ।ਇਸ ਦੇ ਬਦਲੇ ਚ ਸਾਰੇ ਦਿੱਲੀ ਦੇ ਬਜ਼ੁਰਗਾਂ ਤੋਂ ਉਮੀਦ ਕੀਤੀ ਜਾਂਦੀ ਹੈ।ਕਿ ਉਹ ਵੋਟਿੰਗ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਆਸ਼ੀਰਵਾਦ ਦੇ ਤੌਰ ਤੇ ਸਮਰਥਨ ਦੇਣਗੇ।ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸਾਡੀ ਸਰਕਾਰ ਅਮੀਰ ਅਤੇ ਗਰੀਬ ਵਿੱਚ ਫਰਕ ਨਹੀਂ ਕਰੇਗੀ।ਸਾਰਿਆਂ ਦਾ ਇਲਾਜ ਮੁਫਤ ਹੋਵੇਗਾ।ਜਲਦੀ ਹੀ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ ਅਤੇ ਜਲਦੀ ਹੀ ਸਾਰਿਆਂ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣਗੇ।
Posted By:

Leave a Reply