ਸ਼ਹੀਦੀ ਸਭਾ ਮੌਕੇ ਸਿੱਖ ਮਿਸ਼ਨਰੀ ਕਾਲਜ ਨੇ ਲਗਾਏ ਸਟਾਲ
- ਪੰਜਾਬ
- 28 Dec,2024

ਫ਼ਤਹਿਗੜ੍ਹ ਸਾਹਿਬ : ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤਿੰਨ ਦਿਨ ਲਈ ਸਿੱਖ ਇਤਿਹਾਸ ਦਰਸਾਉਣ ਲਈ ਵੱਖ-ਵੱਖ ਥਾਵਾਂ ’ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨੌਂ ਸਟਾਲਾਂ ਲਗਾਈਆਂ ਗਈਆਂ। ਕਾਲਜ ਦੇ ਜ਼ੋਨਲ ਇੰਚਾਰਜ ਇੰਦਰਜੀਤ ਸਿੰਘ ਤੇ ਅਮਰੀਕ ਸਿੰਘ ਖੋਜੇਮਾਜਰਾ ਨੇ ਦੱਸਿਆ ਕਿ ਇਸ ਮੌਕੇ ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਸਿੱਖ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਉਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਦੀ ਸਮੁੱਚੀ ਟੀਮ ਵੱਲੋਂ ਛੋਟੇ ਬੱਚਿਆਂ ਨੂੰ ਸਾਕਾ ਸਰਹਿੰਦ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਪੇਂਟਿੰਗ ਮੁਕਾਬਲੇ ਸ਼ਲਾਘਾਯੋਗ ਹਨ। ਭੁੱਟਾ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ ਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਸਿੱਖ ਇਤਿਹਾਸ ਦੀਆਂ ਮੁਫ਼ਤ ਕਿਤਾਬਾਂ ਵੀ ਵੰਡੀਆਂ ਗਈਆਂ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨੇ ਪਹੁੰਚ ਕੇ ਸ਼ਹੀਦੀ ਜੋੜ ਮੇਲ ਤੇ ਸਿੱਖ ਇਤਿਹਾਸ ਦਾ ਪ੍ਰਚਾਰ ਕੀਤਾ। ਇਸ ਮੌਕੇ ਭਾਈ ਰਵਿੰਦਰ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਜਰਨੈਲ ਸਿੰਘ ਭੜੀ ਪਨੈਚਾਂ, ਅੰਮ੍ਰਿਤਪਾਲ ਸਿੰਘ ਬਸੀ ਪਠਾਣਾ, ਬੀਬੀ ਸੁਰਿੰਦਰ ਕੌਰ ਮੂਲੇਪੁਰ, ਚਰਨਜੀਤ ਸਿੰਘ ਲੁਧਿਆਣਾ, ਇਕਬਾਲ ਸਿੰਘ ਆਨੰਦਪੁਰ ਸਾਹਿਬ, ਮਨਪ੍ਰੀਤ ਸਿੰਘ ਸ਼ਾਹਪੁਰ, ਮਨਦੀਪ ਸਿੰਘ ਨਡਿਆਲੀ, ਦਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹਿੰਦ, ਕੁਲਦੀਪ ਸਿੰਘ ਪੋਲਾ, ਕਾਬਲ ਸਿੰਘ ਝਾਂਮਪੁਰ ਜੈ ਸਿੰਘ ਬਾੜਾ, ਕਿਰਨਦੀਪ ਸਿੰਘ ਚੁੰਨੀ, ਮਨਜੀਤ ਸਿੰਘ ਖਾਨਪੁਰ, ਭਿੰਦਰ ਸਿੰਘ ਪੰਮੀ ਬਡਾਲੀ ਆਲਾ ਸਿੰਘ, ਰਜਿੰਦਰ ਸਿੰਘ ਧਨੌਲਾ, ਪਰਨੀਤ ਕੌਰ, ਪਰਮਿੰਦਰ ਕੌਰ, ਨਵਜੋਤ ਕੌਰ ਮੌਜੂਦ ਸਨ।
Posted By:

Leave a Reply