ਸਾਬਕਾ ਫ਼ੌਜੀਆਂ ਦੀਆਂ ਮੁਸ਼ਕਿਲਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ
- ਪੰਜਾਬ
- 29 Jan,2025

ਬਰਨਾਲਾ : ਐੱਨਜੀਓ ਸਾਬਕਾ ਸੈਨਿਕ ਯੂਨਾਇਟਡ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜ਼ਰ ਹਰਦੀਪ ਸਿੰਘ ਰੰਧਾਵਾ ਦੀ ਅਗਵਾਈ ’ਚ ਸੁਸਾਇਟੀ ਦੇ ਦਫ਼ਤਰ ’ਚ ਹੋਈ। ਜਿਸ ਦੌਰਾਨ ਆਪਣੀਆਂ ਮੁਸ਼ਕਿਲਾਂ ਲੈ ਕੇ ਪੁੱਜੇ ਸਾਬਕਾ ਫ਼ੌਜੀਆਂ ਤੇ ਵੀਰ ਨਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਕਈਆਂ ਦਾ ਮੌਕੇ ’ਤੇ ਹੀ ਹੱਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸੂਬੇਦਾਰ ਦਰਸ਼ਨ ਸਿੰਘ ਪਿੰਡ ਦਾਨਗੜ੍ਹ ਦੀ ਮੌਤ ਹੋ ਗਈ ਸੀ। ਜਿਸ ਉਪਰੰਤ ਉਸਦੀ ਪਤਨੀ ਦੀ ਪੈਨਸ਼ਨ ਲਗਵਾਈ ਗਈ ਹੈ। ਇਸੇ ਤਰ੍ਹਾਂ ਸਿਪਾਹੀ ਜੀਤ ਸਿੰਘ ਦੀ ਇੱਕ ਮਹੀਨਾ ਪਹਿਲਾਂ ਮੋਤ ਹੋ ਗਈ ਸੀ, ਦੀ ਪੈਨਸ਼ਨ ਬੰਦ ਕਰਵਾਉਣ ਤੇ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਵਾਲੇ ਪੈਸੇ ਦੁਆਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਰੰਗੀਆਂ ਕੋਠੇ ਦੇ 2 ਕੇਸ ਸੁਸਾਇਟੀ ਕੋਲ ਪੁੱਜੇ, ਜਿੰਨ੍ਹਾਂ ਨੂੰ ਹੱਲ ਕਰਵਾਉਣ ਲਈ ਪਿੰਡ ਦੇ ਸਰਪੰਚ ਦੀ ਮਦਦ ਮੰਗੀ ਗਈ। ਇਕ ਹੋਰ ਕੇਸ ’ਚ ਨਾਇਬ ਸੂਬੇਦਾਰ ਗੁਰਮੇਲ ਸਿੰਘ ਦੀ ਧਰਮਪਤਨੀ ਪਰਮਿੰਦਰ ਕੌਰ ਨੂੰ ਸਕੂਲ ਵਾਲੀ ਵੈਨ ਦੇ ਦੋ ਲੱਖ ਰੁਪਏ ਸਕੂਲ ਵਲੋਂ ਨਹੀਂ ਦਿੱਤੇ ਜਾ ਰਹੇ, ਜਿਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਵਲੋਂ ਫ਼ੋਨ ਨਾ ਚੁੱਕਣ ਕਾਰਨ ਸੁਸਾਇਟੀ ਵਲੋਂ ਸਕੂਲ ’ਚ ਜਾ ਕੇ ਪ੍ਰਿੰਸੀਪਲ ਨਾਲ ਰਾਬਤਾ ਕਰਦਿਆਂ ਪੈਸੇ ਦੁਆਉਣ ਦਾ ਪ੍ਰਧਾਨ ਨੇ ਵਾਅਦਾ ਕੀਤਾ। ਇਸ ਦੇ ਨਾਲ ਹੀ ਦੋ ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਸੂਬੇਦਾਰ ਮੁਖ਼ਤਿਆਰ ਸਿੰਘ, ਸੂਬੇਦਾਰ ਬਲਬੀਰ ਸਿੰਘ, ਬਲਜੀਤ ਕੌਰ ਪਤਨੀ ਸੂਬੇਦਾਰ ਦਰਸ਼ਨ ਸਿੰਘ, ਹਰਪ੍ਰੀਤ ਕੌਰ ਪਤਨੀ ਸੂਬੇਦਾਰ ਬਾਹਲ ਸਿੰਘ, ਪਰਮਿੰਦਰ ਕੌਰ ਪਤਨੀ ਸੂਬੇਦਾਰ ਗੁਰਮੇਲ ਸਿੰਘ, ਹੌਲਦਾਰ ਆਸਾ ਸਿੰਘ, ਹੌਲਦਾਰ ਲਾਭ ਸਿੰਘ, ਹੌਲਦਾਰ ਭੋਲਾ ਸਿੰਘ, ਹੌਲਦਾਰ ਚਰਨ ਸਿੰਘ, ਹੌਲਦਾਰ ਕਰਨੈਲ ਸਿੰਘ, ਹੌਲਦਾਰ ਹਰਦੇਵ ਸਿੰਘ ਆਦਿ ਹਾਜ਼ਰ ਸਨ।
Posted By:

Leave a Reply