ਕੁਹਾੜਾ ਰੋਡ ਤੇ ਦਰਦਨਾਕ ਹਾਦਸਾ, ਚਾਰ ਸਾਲ ਦੇ ਮਾਸੂਮ ਦੀ ਮੌਤ

ਕੁਹਾੜਾ ਰੋਡ ਤੇ ਦਰਦਨਾਕ ਹਾਦਸਾ, ਚਾਰ ਸਾਲ ਦੇ ਮਾਸੂਮ ਦੀ ਮੌਤ

ਲੁਧਿਆਣਾ: ਕੁਹਾੜਾ ਰੋਡ 'ਤੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਚਾਰ ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਮ੍ਰਿਤਕ ਪਰਮ ਜੈਸਵਾਲ (4) ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਪਿੰਡ ਭਾਗਪੁਰ ਦੇ ਰਹਿਣ ਵਾਲੇ ਮ੍ਰਿਤਕ ਦੇ ਪਿਤਾ ਸੰਦੀਪ ਜੈਸਵਾਲ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੰਦੀਪ ਜੈਸਵਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮਾਛੀਵਾੜਾ ਤੋਂ ਕੁਹਾੜਾ ਵੱਲ ਜਾ ਰਿਹਾ ਸੀ। ਰਸਤੇ ਵਿੱਚ, ਪੈਟਰੋਲ ਪਵਾਉਣ ਲਈ ਉਸ ਨੇ ਪਤਨੀ ਅਤੇ ਬੱਚਿਆਂ ਨੂੰ ਪੈਟਰੋਲ ਪੰਪ ਦੇ ਬਾਹਰ ਹੀ ਉਤਾਰ ਦਿੱਤਾ। ਇਸ ਦੌਰਾਨ ਉਸ ਦਾ ਚਾਰ ਸਾਲ ਦਾ ਬੇਟਾ ਪਰਮ ਜੈਸਵਾਲ, ਆਪਣੀ ਮਾਂ ਦਾ ਹੱਥ ਛੱਡ ਕੇ ਅੱਗੇ ਵਧ ਗਿਆ।

ਇਹਦੇ ਕੁਝ ਪਲਾਂ ਬਾਅਦ, ਮਾਛੀਵਾੜਾ ਸਾਹਿਬ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਕਾਰ ਨੇ ਬੱਚੇ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚਾ ਮੌਕੇ 'ਤੇ ਹੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਮਾਪਿਆਂ ਅਤੇ ਆਲੇ ਦੁਆਲੇ ਦੇ ਲੋਕ ਜਦੋਂ ਮੌਕੇ 'ਤੇ ਪਹੁੰਚੇ, ਤਾਂ ਮਾਸੂਮ ਦੀ ਮੌਤ ਹੋ ਚੁੱਕੀ ਸੀ।

ਇਸ ਹਾਦਸੇ ਤੋਂ ਬਾਅਦ, ਕਾਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਪਕੜਨ ਲਈ ਪੜਤਾਲ ਜਾਰੀ ਹੈ

।#RoadAccident #PunjabNews #TragicLoss #HitAndRun #ChildSafety #JusticeNeeded #LudhianaUpdates