ਜਥੇਬੰਦੀਆਂ ਨੇ ਫੂਕਿਆ ਦੇਸ਼ ਦੇ ਗ੍ਰਹਿ ਮੰਤਰੀ ਦਾ ਪੁਤਲਾ

ਜਥੇਬੰਦੀਆਂ ਨੇ ਫੂਕਿਆ ਦੇਸ਼ ਦੇ ਗ੍ਰਹਿ ਮੰਤਰੀ ਦਾ ਪੁਤਲਾ

ਗੜ੍ਹਸ਼ੰਕਰ : ਜਮੂਹਰੀ ਜਥੇਬੰਦੀਆਂ ਵੱਲੋਂ ਪਿੰਡ ਬੀਨੇਵਾਲ ਦੇ ਚੌਕ ਵਿੱਚ ਇੱਕ ਇਕੱਠ ਕਰ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਦੇਸ਼ ਦੀ ਸੰਵਿਧਾਨਿਕ ਸੰਸਥਾ ਵਿੱਚ ਦੇਸ਼ ਦੀ ਗੌਰਵਸ਼ਾਲੀ ਸ਼ਖ਼ਸੀਅਤ ਡਾ. ਭੀਮ ਰਾਓ ਅੰਬੇਡਕਰ ਜੀ ਦਾ ਘਟੀਆ ਤਰੀਕੇ ਨਾਲ ਮਜ਼ਾਕ ਦਾ ਪਾਤਰ ਬਣਾ ਕਿ ਦੁਨੀਆ ਅੱਗੇ ਪੇਸ਼ ਕੀਤਾ ਗਿਆ, ਜਿਸ ਦਾ ਬੁਲਾਰਿਆ ਨੇ ਇਸ ਇਕੱਠ ਵਿਚ ਗੰਭੀਰ ਨੋਟਿਸ ਲੈਂਦੇ ਹੋਏ ਕਰੜੇ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਨਿੰਦਿਆਂ ਮਤਾ ਪੇਸ਼ ਕਰ ਕੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਗ੍ਰਹਿ ਮੰਤਰੀ ਨੂੰ ਤੁਰੰਤ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਜਾਵੇ। ਇਸ ਇਕੱਠ ਨੂੰ ਜਨਤਕ ਜਥੇਬੰਦੀਆਂ ਦੇ ਆਗੂ ਸਾਥੀ ਰਾਮਜੀ ਦਾਸ ਚੌਹਾਨ, ਕੁਲਭੂਸ਼ਣ ਕੁਮਾਰ ਸਾਬਕਾ ਸਰਪੰਚ ਤੇ ਸੰਮਤੀ ਮੈਂਬਰ, ਮੋਹਣ ਲਾਲ ਸੰਮਤੀ ਮੈਂਬਰ ਨੇ ਸੰਬੋਧਨ ਕੀਤਾ। ਪੁਤਲੇ ਨੂੰ ਅਗਨੀ ਦੇਣ ਤੋਂ ਬਾਅਦ ਦਵਿੰਦਰ ਰਾਣਾ ਸਾਬਕਾ ਸਰਪੰਚ ਮਹਿੰਦਵਾਣੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਦੇਵ ਰਾਜ, ਪ੍ਰਿੰਸੀਪਲ ਦਵਿੰਦਰ ਸਿੰਘ, ਰਾਜ ਕੁਮਾਰ, ਸਰਬਜੀਤ ਸਿੰਘ ਪੰਚ, ਸੋਢੀ ਰਾਮ, ਸ਼ਾਮ ਸੁੰਦਰ ,ਡਾਕਟਰ ਨਰੇਸ਼, ਡਾਕਟਰ ਕੇਵਲ ਜੀ, ਸੁਰਜੀਤ ਪੰਚ, ਤੇਜਾ ਸਿੰਘ, ਗੁਰਦਾਸ ਰਾਮ ਅਤੇ ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਾਥੀ ਸੰਤ ਰਾਮ ਜੀ ਹਾਜ਼ਰ ਸਨ।