ਜਦੋਂ ਵਿਧਾਇਕ ਸਵਨਾ ਦੀ ਕਾਰ ਆਈ ਸਪੀਡੋਮੀਟਰ ਹੇਠ..!

ਜਦੋਂ ਵਿਧਾਇਕ ਸਵਨਾ ਦੀ ਕਾਰ ਆਈ ਸਪੀਡੋਮੀਟਰ ਹੇਠ..!

ਫ਼ਾਜ਼ਿਲਕਾ : ਫਾਜ਼ਿਲਕਾ ਅਬੋਹਰ ਰੋਡ ਤੇ ਟ੍ਰੈਫਿਕ ਪੁਲਸ ਨੇ ਹਾਈਵੇਅ ਤੇ ਨਾਕਾਬੰਦੀ ਕੀਤੀ। ਜਿੱਥੇ ਪੁਲਿਸ ਸਪੀਡੋਮੀਟਰ ਲਗਾ ਰਹੀ ਹੈ ਅਤੇ ਓਵਰ ਸਪੀਡ ਤੇ ਚਲਾਉਣ ਵਾਲੇ ਵਾਹਨਾਂ ਦੇ ਚਲਾਨ ਕੱਟ ਰਹੀ ਹੈ। ਇਸ ਦੌਰਾਨ ਵਿਧਾਇਕ ਦੀ ਕਾਰ ਸਪੀਡੋਮੀਟਰ ਆ ਗਈ। ਹਾਲਾਂਕਿ ਵਿਧਾਇਕ ਦੀ ਕਾਰ ਦੀ ਰਫ਼ਤਾਰ ਸੀਮਾ ਦੇ ਅੰਦਰ ਸੀ ਪਰ ਇਸ ਦੇ ਬਾਵਜੂਦ ਵਿਧਾਇਕ ਉਥੇ ਹੀ ਰੁਕ ਗਏ ਅਤੇ ਪੁਲਿਸ ਮੁਲਾਜ਼ਮਾਂ ਨੂੰ ਹਾਈਵੇ ਤੇ ਸਪੀਡ ਲਿਮਟ ਵਾਲੇ ਸਾਈਨ ਬੋਰਡ ਲਗਾਉਣ ਦੀ ਹਦਾਇਤ ਕੀਤੀ। ਸਾਈਨ ਬੋਰਡ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਫਾਜ਼ਿਲਕਾ ਤੋਂ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਨੇ ਦੱਸਿਆ ਕਿ ਉਹ ਕਿਸੇ ਪ੍ਰੋਗਰਾਮ ਤੋਂ ਪਰਤ ਰਹੇ ਸਨ। ਇਸ ਦੌਰਾਨ ਉਹ ਅਬੋਹਰ ਰੋਡ ’ਤੇ ਪ੍ਰਾਈਵੇਟ ਸਕੂਲ ਦੇ ਬਾਹਰ ਟਰੈਫਿਕ ਪੁਲਿਸ ਵੱਲੋਂ ਲਾਏ ਨਾਕੇ ’ਤੇ ਰੁਕਿਆ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਟਰੈਫਿਕ ਪੁਲਿਸ ਅਨੁਸਾਰ ਪਿੰਡ ਰਾਮਪੁਰਾ ਤੋਂ ਹਾਈਵੇਅ ’ਤੇ ਪੈਂਦੇ ਪ੍ਰਾਈਵੇਟ ਸਕੂਲਾਂ ਤੱਕ ਸਪੀਡ ਲਿਮਟ 40 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਜਿਸ ਕਾਰਨ ਤੇਜ਼ ਰਫਤਾਰ ਨਾਲ ਚੱਲਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਹਾਲਾਂਕਿ, ਉਸਦੀ ਗੱਡੀ ਵੀ ਸਪੀਡ ਸੀਮਾ ਦੇ ਅੰਦਰ ਸੀ ਪਰ ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਹਾਈਵੇਅ ਤੇ ਸਪੀਡ ਲਿਮਟ ਦੇ ਸਾਈਨ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਟਰੈਫਿਕ ਪੁਲਿਸ ਨੂੰ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਟਰੈਫਿਕ ਪੁਲੀਸ ਮੁਲਾਜ਼ਮ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਵਿਧਾਇਕ ਦੀ ਕਾਰ ਸਪੀਡੋਮੀਟਰ ਹੇਠ ਆ ਗਈ। ਜਦੋਂ ਦੇਖਿਆ ਤਾਂ ਉਨ੍ਹਾਂ ਦੀ ਕਾਰ ਸਪੀਡ ਲਿਮਟ ਤੇ ਸੀ। ਉਨ੍ਹਾਂ ਵਿਧਾਇਕ ਨੂੰ ਦੱਸਿਆ ਕਿ ਹਾਈਵੇਅ ’ਤੇ ਤਿੰਨ ਥਾਵਾਂ ’ਤੇ ਸਾਈਨ ਬੋਰਡ ਲਾਏ ਗਏ ਹਨ। ਉਨ੍ਹਾਂ ਤੇ ਸਪੀਡ ਲਿਮਿਟ ਲਿਖੀ ਹੁੰਦੀ ਹੈ ਪਰ ਉਹ ਵਿਧਾਇਕ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ।