ਬਿਕਰਮ ਮਜੀਠੀਆ ਨੇ 'ਆਪ' ਦੇ ਮੰਤਰੀਆਂ 'ਤੇ ਲਾਇਆ ਅਕਾਲੀ ਕੌਂਸਲਰਾਂ 'ਤੇ ਦਬਾਅ ਪਾਉਣ ਦਾ ਦੋਸ਼

ਬਿਕਰਮ ਮਜੀਠੀਆ ਨੇ 'ਆਪ' ਦੇ ਮੰਤਰੀਆਂ 'ਤੇ ਲਾਇਆ ਅਕਾਲੀ ਕੌਂਸਲਰਾਂ 'ਤੇ ਦਬਾਅ ਪਾਉਣ ਦਾ ਦੋਸ਼

ਅੰਮ੍ਰਿਤਸਰ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਅੱਜ ਨਗਰ ਨਿਗਮ ਦੇ ਸ਼ਾਮ ਨੂੰ ਹੋਣ ਜਾ ਰਹੇ ਇਜਲਾਸ ਅਤੇ ਚਾਰਾਂ ਨੂੰ ਉਸ ਲਈ ਹੋਣ ਵਾਲੀ ਚੋਣ ਦੇ ਸਬੰਧ ਵਿਚ ਅਕਾਲੀ ਦਲ ਦੇ ਚੁਣੇ ਗਏ ਚਾਰ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਲਈ ਦਬਾਅ ਬਣਾਇਆ ਗਿਆ ਹੈ। ਉਨ੍ਹਾਂ 'ਆਪ' ਨੂੰ ਪੇਸ਼ਕਸ਼ ਕੀਤੀ ਕਿ ਅਕਾਲੀ ਦਲ ਦੇ ਚੁਣੇ ਗਏ ਕੌਂਸਲਰਾਂ ਵਿਚੋਂ ਹੀ ਇਕ ਨੂੰ ਮੇਅਰ ਬਣਾਇਆ ਜਾਵੇ ਤਾਂ ਕਿ ਸ਼ਹਿਰ ਦਾ ਸਰਬਪੱਖੀ ਵਿਕਾਸ ਅਕਾਲੀ ਦਲ ਵਲੋਂ ਕੀਤਾ ਜਾ ਸਕੇ।