ਯੋਗ ਉਮੀਦਵਾਰਾਂ ਨੂੰ ਉਤਾਰਿਆ ਜਾਵੇਗਾ ਮੈਦਾਨ ’ਚ : ਜੋਗਿੰਦਰ ਪਾਲ

ਯੋਗ ਉਮੀਦਵਾਰਾਂ ਨੂੰ ਉਤਾਰਿਆ ਜਾਵੇਗਾ ਮੈਦਾਨ ’ਚ : ਜੋਗਿੰਦਰ ਪਾਲ

ਤਾਰਾਗੜ੍ਹ : ਨਗਰ ਪੰਚਾਇਤ ਚੋਣਾਂ ਦਾ ਬਿਗਲ ਵੱਜਣ ਉਰਪੰਤ ਅੱਜ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਾਂਗਰਸ ਦੇ ਦਫਤਰ ਬਣੀ ਲੋਧੀ ਵਿਖੇ ਬਲਾਕ ਪ੍ਰਧਾਨ ਸਤੀਸ਼ ਸ਼ਰਮਾ ਅਤੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਵਿਸ਼ੇਸ਼ ਰੂਪ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਹਾਜ਼ਰ ਹੋਏ। ਮੀਟਿੰਗ ਦੌਰਾਨ ਨਗਰ ਪੰਚਾਇਤ ਚੋਣਾਂ ਲਈ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਕਾਂਗਰਸ ਪਾਰਟੀ ਦੇ ਉਮੀਦਵਾਰ ਲਈ ਨਰੋਟ ਜੈਮਲ ਸਿੰਘ ਤੋਂ ਆਪਣੇ ਵਰਕਰਾਂ ਤੋਂ ਟਿਕਟ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਇਸ ਚੋਣ ਨੂੰ ਇੱਕ ਕੁਆਰਟਰ ਫਾਈਨਲ ਦੇ ਰੂਪ ਵਿੱਚ ਦੇਖਿਆ ਜਾਵੇ ਕਿਉਂਕਿ ਇਸ ਤੋਂ ਬਾਅਦ ਜਿਲਾ ਪਰਿਸ਼ਦ, ਬਲਾਕ ਸੰਮਤੀ ਦੀਆਂ ਚੋਣਾਂ ਹੋਣਗੀਆਂ ਅਤੇ ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਉਨਾਂ ਨੇ ਕਿਹਾ ਕਿ ਨਗਰ ਪੰਚਾਇਤ ਚੋਣਾਂ ਪਾਰਟੀ ਨੂੰ ਜਿਤਾਉਣ ਲਈ ਬਹੁਤ ਵੱਡੀ ਚੁਣੌਤੀ ਹੈ। ਇਸ ਲਈ ਬੜੀ ਸਖਤ ਮਿਹਨਤ ਕਰਨ ਦੀ ਜਰੂਰਤ ਹੈ ਅਤੇ ਬਿਨਾਂ ਕਿਸੀ ਭੇਦਭਾਵ ਦੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਹਰੇਕ ਵਰਕਰ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਆਪਣੇ ਪੰਜ ਸਾਲਾਂ ਦੇ ਕਾਰਜ ਕਾਲ ਦੌਰਾਨ ਉਨਾਂ ਨੇ ਪੂਰੀ ਮਿਹਨਤ ਨਾਲ ਆਪਣੇ ਹਲਕੇ ਦਾ ਵਿਕਾਸ ਕਰਵਾਇਆ ਸੀ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਕੇਵਲ ਭਾਰਤੀ ਜਨਤਾ ਪਾਰਟੀ ਨਾਲ ਮੁਕਾਬਲਾ ਸੀ ਪਰ ਇਸ ਵਾਰ ਮੁਕਾਬਲਾ ਤਿਕੋਨਾ ਹੈ ਕਿਉਂਕਿ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਉਤਾਰ ਕੇ ਪੂਰਾ ਜੋਰ ਲਗਾਉਣਗੇ। ਉਹਨਾਂ ਕਿਹਾ ਕਿ ਲੋਕਾਂ ਦਾ ਪ੍ਰਦੇਸ਼ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇਸ ਲਈ ਕਿਸੇ ਵੀ ਪਾਰਟੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਸਾਬਕਾ ਵਿਧਾਇਕ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪੂਰੀ ਤਨਦੇਹੀ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੈ ਜੋ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਨਾਰਾ ਲੈ ਕੇ ਚਲਦੀ ਹੈ ਅਤੇ ਪੂਰਾ ਕਰ ਦਿਖਾਉਂਦੀ ਹੈ। ਇਸ ਮੌਕੇ ਚੇਅਰਮੈਨ ਰਾਜਕੁਮਾਰ ਸਿਹੋੜਾ, ਛਤੀਸ ਜੱਟ ਪੰਮਾ, ਜ਼ਿਲ੍ਾ ਕਿਸਾਨ ਸੈੱਲ ਪ੍ਰਧਾਨ ਬੋਬੀ ਸੈਣੀ, ਜਿਲਾ ਉਪ ਪ੍ਰਧਾਨ ਗੋਰਾ ਸੈਣੀ, ਨੰਬਰਦਾਰ ਦੀਪੂ ਠਾਕੁਰ, ਰਵਿੰਦਰ ਸ਼ਰਮਾ, ਸੀਸ ਠਾਕੁਰਪੁਰ, ਦਵਿੰਦਰ ਸਿੰਘ, ਮਿੱਕੀ ਠਾਕੁਰ, ਸੁਰਜੀਤ ਸਿੰਘ, ਅੰਕਿਤ ਨਵਾਲਾ, ਡਾਕਟਰ ਸੋਹਨ ਲਾਲ ਸੋਨੀ, ਸਰਪੰਚ ਸੁਮੀਤ ਠਾਕੁਰ, ਡਿੰਪੀ ਠਾਕੁਰ, ਕਵੀਰਾਜ, ਅਰੁਣ ਕੁਮਾਰ, ਅਰਜੁਨ ਸ਼ਰਮਾ, ਅਮਨਦੀਪ ਵਰਮਾ, ਤਰਸੇਮ ਲਾਲ ਅਤੇ ਕਾਂਗਰਸੀ ਵਰਕਰ ਅਤੇ ਹੋਰ ਮੌਜੂਦ ਸਨ।