ਜਲਦ ਚੀਨ ਦਾ ਦੌਰਾ ਕਰ ਸਕਦੇ ਹਨ ਅਜੀਤ ਡੋਵਾਲ- ਸੂਤਰ
- ਰਾਜਨੀਤੀ
- 16 Dec,2024

ਨਵੀਂ ਦਿੱਲੀ : ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੰਭਾਵਤ ਤੌਰ ’ਤੇ ਵਿਸ਼ੇਸ਼ ਪ੍ਰਤੀਨਿਧੀ ਗੱਲਬਾਤ ਲਈ ਜਲਦੀ ਹੀ ਚੀਨ ਦਾ ਦੌਰਾ ਕਰਨਗੇ। ਅਜੀਤ ਡੋਵਾਲ ਦੀ ਸੰਭਾਵਿਤ ਚੀਨ ਯਾਤਰਾ ਅਕਤੂਬਰ ਵਿਚ ਨਵੀਂ ਦਿੱਲੀ ਅਤੇ ਬੀਜਿੰਗ ਵਿਚਾਲੇ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਗਸ਼ਤ ਦੇ ਪ੍ਰਬੰਧਾਂ ਬਾਰੇ ਇਕ ਸਮਝੌਤੇ ’ਤੇ ਪਹੁੰਚਣ ਤੋਂ ਬਾਅਦ ਆਈ ਹੈ। ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ 2020 ਵਿਚ ਐਲ.ਏ.ਸੀ. ਦੇ ਨਾਲ ਪੂਰਬੀ ਲੱਦਾਖ ਵਿਚ ਸ਼ੁਰੂ ਹੋਇਆ ਸੀ। ਇਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਦਰਮਿਆਨ ਲੰਬੇ ਸਮੇਂ ਤੱਕ ਤਣਾਅ ਪੈਦਾ ਹੋ ਗਿਆ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਸ ਤੋਂ ਪਹਿਲਾਂ 2020 ਵਿਚ, ਸਰਹੱਦੀ ਸਵਾਲ ’ਤੇ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧ, ਅਜੀਤ ਡੋਵਾਲ ਅਤੇ ਵੈਂਗ ਯੀ, ਸਟੇਟ ਕੌਂਸਲਰ ਅਤੇ ਚੀਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਟੈਲੀਫੋਨ ’ਤੇ ਗੱਲਬਾਤ ਕੀਤੀ ਸੀ। ਦੋਵਾਂ ਵਿਸ਼ੇਸ਼ ਪ੍ਰਤੀਨਿਧਾਂ ਨੇ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿਚ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਬਾਰੇ ਸਪੱਸ਼ਟ ਅਤੇ ਡੂੰਘਾਈ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
Posted By:

Leave a Reply