ਕਰਾਟੇ ਐਸੋਸੀਏਸ਼ਨ ਨੇ ਇਨਾਮ ਵੰਡ ਸਮਾਰੋਹ ਕਰਵਾਇਆ

ਕਰਾਟੇ ਐਸੋਸੀਏਸ਼ਨ ਨੇ ਇਨਾਮ ਵੰਡ ਸਮਾਰੋਹ ਕਰਵਾਇਆ

ਮਲੋਟ : ਸਪੋਰਟਸ ਕਰਾਟੇ ਐਸੋਸੀਏਸ਼ਨ ਮਲੋਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਹਿਲਾ ਸਲਾਨਾ ਇਨਾਮ ਵੰਡ ਸਮਾਰੋਹ ਐਡਵਰਡ ਗੰਜ ਗੈਸਟ ਹਾਊਸ ਮਲੋਟ ਵਿਖੇ ਕਰਵਾਇਆ ਗਿਆ, ਜਿਸ ’ਚ ਕਰਾਟੇ ਖਿਡਾਰੀਆਂ ਦੀਆਂ ਬੈਲਟ ਅਪਗ੍ਰੇਡ ਕੀਤੀਆਂ ਗਈਆਂ ਅਤੇ ਜਿਲ੍ਹਾ, ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਦੇ ਜੀਤੂ ਖਿਡਾਰੀਆਂ ਨੂੰ ਸਰਟੀਫਿਕੇਟ, ਮੈਡਲ ਤੇ ਟਰਾਫ਼ੀਆ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਖਿਡਾਰੀਆਂ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਉੱਥੇ ਮਾਪਿਆਂ ’ਚ ਵੀ ਬਹੁਤ ਉਤਸ਼ਾਹ ਪਾਇਆ ਗਿਆ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੇ ਕਰਾਟੇ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕੇ ਕਰਾਟੇ ਖੇਡ ਸਾਡੇ ਗੁਰੂ ਦੇਵਤਿਆਂ ਵੱਲੋਂ ਦਿੱਤੀ ਗਈ ਹੈ ਇਹ ਭਾਰਤ ਦੀ ਹੀ ਖੇਡ ਹੈ। ਖਿਡਾਰੀਆਂ ਨੂੰ ਇਨਾਮ ਵਡਣ ਦੀ ਰਸਮ ਮੁੱਖ ਮਹਿਮਾਨ ਅਜਮੇਰ ਸਿੰਘ ਬਰਾੜ ਪ੍ਰਧਾਨ ਪ੍ਰਿੰਟਿੰਗ ਪ੍ਰੈਸ ਐਸੋਸੀਏਸ਼ਨ ਮਲੋਟ, ਲੋਕ ਰੰਗ ਮੰਚ ਮਲੋਟ, ਚੇਤਨ ਭੂਰਾ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਮਲੋਟ, ਮਨਪ੍ਰੀਤਪਾਲ ਸਿੰਘ ਸੀਨੀਅਰ ਪੱਤਰਕਾਰ, ਮੋਹਨ ਲਾਲ ਰਿਟਾਅਡ ਪੁਲਿਸ ਅਫਸਰ ਰਾਕੇਸ਼ ਕੁਮਾਰ ਜੈਨ ਵੱਲੋਂ ਨਿਭਾਈ ਗਈ। ਇਸ ਮੌਕੇ ਸਪੋਰਟਸ ਕਰਾਟੇ ਵੈੱਲਫ਼ੇਅਰ ਐਸੋਸੀਏਸ਼ਨ ਫਾਜ਼ਿਲਕਾ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ। ਇਸ ਨਾਲ ਕੋਚ ਕੰਵਰਜੀਤ ਸਿੰਘ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਸੋਮਾ ਰਾਣੀ, ਮਧੂ ਰਾਣੀ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ, ਅਜੈ ਕੁਮਾਰ, ਸੋਹਣ ਸਿੰਘ, ਧਰਮਵੀਰ ਤੋਂ ਇਲਾਵਾ ਹੋਰ ਵੀ ਸਖ਼ਸੀਅਤਾਂ ਹਾਜ਼ਰ ਸਨ।