ਮੈਨੂੰ ਖ਼ੁਸ਼ੀ ਹੈ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਭਾਰਤ ਆਏ- ਪ੍ਰਧਾਨ ਮੰਤਰੀ ਮੋਦੀ
- ਰਾਜਨੀਤੀ
- 16 Dec,2024

ਨਵੀਂ ਦਿੱਲੀ : ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕ ਅੱਜ ਦਿੱਲੀ ਦੇ ਹੈਦਰਾਬਾਦ ਹਾਊਸ ਵਿਚ ਪਹੁੰਚੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਕ ਸਾਂਝੇ ਪੱਤਰਕਾਰ ਸੰਮੇਲਨ ਵਿਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਵਿਚ ਸਵਾਗਤ ਕਰਦਾ ਹਾਂ। ਸਾਨੂੰ ਖ਼ੁਸ਼ੀ ਹੈ ਕਿ ਰਾਸ਼ਟਰਪਤੀ ਵਜੋਂ ਉਹ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਭਾਰਤ ਆਏ ਹਨ। ਅੱਜ ਦੀ ਇਸ ਯਾਤਰਾ ਨਾਲ ਸਾਡੇ ਸੰਬੰਧਾਂ ਵਿਚ ਨਵੀਂ ਗਤੀ ਤੇ ਊਰਜਾ ਪੈਦਾ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੀ ਭਾਈਵਾਲੀ ਲਈ ਇਕ ਭਵਿੱਖਵਾਦੀ ਦ੍ਰਿਸ਼ਟੀਕੋਣ ਅਪਣਾਇਆ ਹੈ, ਅਸੀਂ ਆਪਣੀ ਆਰਥਿਕ ਭਾਈਵਾਲੀ ਵਿਚ ਨਿਵੇਸ਼ ਅਗਵਾਈ ਅਤੇ ਕਨੈਕਟੀਵਿਟੀ ਉੱਤੇ ਜ਼ੋਰ ਦਿੱਤਾ ਹੈ ਅਤੇ ਫੈਸਲਾ ਕੀਤਾ ਹੈ ਕਿ ਭੌਤਿਕ, ਡਿਜੀਟਲ ਅਤੇ ਊਰਜਾ ਕਨੈਕਟੀਵਿਟੀ ਸਾਡੀ ਭਾਈਵਾਲੀ ਦੇ ਮੁੱਖ ਥੰਮ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਨੇ ਹੁਣ ਤੱਕ ਸ਼੍ਰੀਲੰਕਾ ਨੂੰ 5 ਬਿਲੀਅਨ ਡਾਲਰ ਦੀ ਗ੍ਰਾਂਟ ਸਹਾਇਤਾ ਪ੍ਰਦਾਨ ਕੀਤੀ ਹੈ। ਸਾਡੇ ਕੋਲ ਸ਼੍ਰੀਲੰਕਾ ਦੇ ਸਾਰੇ 25 ਜ਼ਿਲ੍ਹਿਆਂ ਵਿਚ ਸਹਿਯੋਗ ਹੈ ਅਤੇ ਸਾਡੇ ਪ੍ਰੋਜੈਕਟ ਹਮੇਸ਼ਾ ਸਾਂਝੇਦਾਰ ਦੇਸ਼ਾਂ ਦੀਆਂ ਵਿਕਾਸ ਤਰਜੀਹਾਂ ਦੇ ਆਧਾਰ ’ਤੇ ਚੁਣੇ ਜਾਂਦੇ ਹਨ।
Posted By:

Leave a Reply