ਮਾਲੇਰਕੋਟਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਲੇਰਕੋਟਲਾ ਵਿਖੇ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਸਕੂਲ ਦੇ NSS ਯੂਨਿਟ ਵੱਲੋਂ ਇਕ ਆਮ ਜਾਣਕਾਰੀ ਦਾ ਕੁਇਜ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਆਰਤੀ ਗੁਪਤਾ ਦੀ ਅਗਵਾਈ ’ਚ ਇਸ ਕੁਇਜ਼ ਮੁਕਾਬਲੇ ਦਾ ਸੰਚਾਲਨ ਲੈਕ. ਮੁਹੰਮਦ ਦਿਲਸ਼ਾਦ (ਪ੍ਰੋਗਰਾਮ ਅਫ਼ਸਰ NSS) ਦੁਆਰਾ ਬੜੇ ਰੋਚਕ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਡਾ. ਗੂੰਜਨ ਗੁਪਤਾ ਤੇ ਜ਼ਹੂਰ ਅਹਿਮਦ ਚੌਹਾਨ ਪਧਾਰੇ। ਜਦ ਕਿ ਅਮਾਨ ਉਲਾ ( ਮੈਂਬਰ ਮਨੁੱਖੀ ਅਧਿਕਾਰ ਕੌਂਸਲ ਪੰਜਾਬ) ਵੱਲੋਂ ਬਤੋਰ ਮਹਿਮਾਨ ਸ਼ਿਰਕਤ ਕੀਤੀ ਗਈ। ਆਏ ਹੋਏ ਮਹਿਮਾਨਾਂ ਦਾ ਸੁਆਗਤ ਮੈਡਮ ਵਹੀਦਾ ਕੁਰੈਸ਼ੀ, ਬਿੰਦੀਆ, ਅਵਤਾਰ ਸਿੰਘ, ਇਰਸ਼ਾਦ ਅਹਿਮਦ (ਸਾਰੇ ਲੈਕਚਰਜ਼) ਵੱਲੋਂ ਬੈਜ ਲਗਾ ਕੇ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਮੁੱਖ ਮਹਿਮਾਨਾ ਦੇ ਹੱਥੋਂ ਪੌਦੇ ਲਗਵਾ ਕੇ ਪ੍ਰਦੂਸ਼ਣ ਰਹਿਤ ਪੰਜਾਬ ਦੇ ਸੰਦੇਸ਼ ਨਾਲ ਕੀਤਾ ਗਿਆ। ਆਮ ਗਿਆਨ ਦੇ ਇਸ ਰੌਚਕ ਮੁਕਾਬਲੇ ਵਿਚ ਪੰਜ ਟੀਮਾਂ ਦੁਆਰਾ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਅਬਦੁਲ ਰਹਿਮਾਨ ਅਤੇ ਮੁਹੰਮਦ ਆਸਿਫ ਦੀ ਟੀਮ ਨੇ ਪਹਿਲਾ ਸਥਾਨ, ਅਦਨਾਨ ਸੈਫੀ ਅਤੇ ਰਿਹਾਨ ਦੀ ਟੀਮ ਨੇ ਦੂਜਾ ਸਥਾਨ, ਕੋਹੇਨੂਰ ਅਤੇ ਹਾਰੂਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਆਪਣੇ ਸੰਦੇਸ਼ ਵਿੱਚ ਸ੍ਰੀ ਜਹੂਰ ਚੌਹਾਨ ਨੇ ਮਨੁੱਖੀ ਅਧਿਕਾਰ ਦਿਵਸ ਦੇ ਮੰਤਵ ਅਤੇ ਮਹੱਤਵ ਬਾਰੇ ਜਾਣੂ ਕਰਵਾਇਆ । ਉਹਨਾਂ ਤੋਂ ਬਾਅਦ ਮੁੱਖ ਮਹਿਮਾਨ ਡਾਕਟਰ ਗੂੰਜਨ ਗੁਪਤਾ ਜੀ ਦੁਆਰਾ ਵਿਦਿਆਰਥੀਆਂ ਨੂੰ ਅਪਣਾ ਜੀਵਨ ਉਦੇਸ਼ ਨਿਸ਼ਚਿਤ ਕਰ ਕੇ ਮਿਹਨਤ ਕਰਨ ਅਤੇ ਸਮਾਜ ਲਈ ਉਪਯੋਗੀ ਬਣਨ ਦਾ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਗਿਆ। ਜੇਤੂ ਟੀਮਾਂ ਨੂੰ ਸਰਟੀਫ਼ਿਕੇਟ ਅਤੇ ਟਰਾਫੀਆਂ ਦਿੱਤੀਆਂ ਗਈਆਂ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀ ਜ਼ੁਬੈਰ ਅੱਬਾਸਅਤੇ ਅਭਿਸ਼ੇਕ ਨੂੰ ਵੀ ਸਨਮਾਨਿਤ ਕੀਤਾ।
Leave a Reply