ਗੁਰੂ ਨਾਨਕ ਕਾਲਜ ਬਟਾਲਾ ਵਿੱਚ ਐਡੀਸਨਲ ਚਾਰਜ ਨੂੰ ਲੈ ਕੇ ਟੀਚਿੰਗ ਸਟਾਫ਼ ਦਾ ਧਰਨਾ ਜਾਰੀ
- ਪੰਜਾਬ
- 23 Jan,2025

ਬਟਾਲਾ: ਗੁਰੂ ਨਾਨਕ ਕਾਲਜ ਬਟਾਲਾ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੂੰ ਦਿੱਤੇ ਗਏ ਐਡੀਸਨਲ ਚਾਰਜ ਖਿਲਾਫ਼ 14ਵੇਂ ਦਿਨ ਵੀ ਜ਼ਬਰਦਸਤ ਧਰਨਾ ਲਾਇਆ। ਸਟਾਫ਼ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਿੰਸੀਪਲ ਨੂੰ ਇਹ ਐਡੀਸਨਲ ਚਾਰਜ ਦੇਣਾ ਯੂਨੀਵਰਸਿਟੀ ਦੇ ਨਿਯਮਾਂ ਦੇ ਖਿਲਾਫ਼ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਰੱਦ ਕਰਨਾ ਚਾਹੀਦਾ ਹੈ।
ਧਰਨੇ ਦੇ ਹੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜਾਂ ਦੇ ਕੋਆਰੀਨੇਟਰ ਡਾ. ਬਿਕਰਮਜੀਤ ਸਿੰਘ ਸੰਧੂ ਨੇ ਸਾਫ ਤੌਰ 'ਤੇ ਕਿਹਾ ਕਿ ਉਨ੍ਹਾਂ ਦੀ ਵਧੀਕ ਚਾਰਜ ਨਿਯੁਕਤੀ ਨੂੰ ਰੱਦ ਕਰਨ ਲਈ ਹਾਇਰ ਅਥਾਰਟੀ ਨਾਲ ਗੱਲਬਾਤ ਜਾਰੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਐਡੀਸਨਲ ਚਾਰਜ ਨੂੰ ਰੱਦ ਨਾ ਕੀਤਾ ਗਿਆ ਤਾਂ ਕਾਲਜਾਂ ਵਿੱਚ ਸੰਘਰਸ਼ ਜਾਰੀ ਰਹੇਗਾ, ਕਿਉਂਕਿ ਇਹ ਨਿਯੁਕਤੀ ਯੂਨੀਵਰਸਿਟੀ ਦੇ ਨਿਯਮਾਂ ਦੇ ਅਨੁਸਾਰ ਨਹੀਂ ਹੈ।
ਡਾ. ਸੰਧੂ ਨੇ ਮੰਨਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਸੰਸਥਾਵਾਂ ਨੇ ਵਿੱਧਿਆ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ, ਪਰ ਕੁਝ ਲੋਕ ਇਹ ਤਰੱਕੀ ਪਸੰਦ ਨਹੀਂ ਕਰਦੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੋਕ ਆਪਣੇ ਹੱਥਕੰਡਿਆਂ ਨਾਲ ਸੰਸਥਾਵਾਂ ਦੇ ਵਿਦਿਆਕ ਮਿਆਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।
ਸਟਾਫ਼ ਨੇ ਪ੍ਰਧਾਨ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਅਧਿਕਾਰੀਆਂ ਤੋਂ ਅਪੀਲ ਕੀਤੀ ਹੈ ਕਿ ਇਹ ਐਡੀਸਨਲ ਚਾਰਜ ਜਲਦੀ ਰੱਦ ਕਰ ਦਿੱਤਾ ਜਾਵੇ ਅਤੇ ਕਾਲਜ ਦਾ ਮਾਹੌਲ ਠੀਕ ਕੀਤਾ ਜਾਵੇ, ਕਿਉਂਕਿ ਇਸ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਕਾਲਜ ਵਿੱਚ ਅਣਹੋਣੀ ਘਟਨਾਵਾਂ ਦਾ ਸਮਨਾ ਹੋ ਰਿਹਾ ਹੈ। ਸਟਾਫ਼ ਨੇ ਕਿਹਾ ਕਿ ਜਦ ਤੱਕ ਇਹ ਨਿਯੁਕਤੀ ਰੱਦ ਨਹੀਂ ਹੁੰਦੀ, ਉਹਨਾਂ ਦਾ ਧਰਨਾ ਜਾਰੀ ਰਹੇਗਾ।
#GuruNanakCollege #TeachingStaffProtest #EducationalInstitutes #PunjabEducation #UniversityRegulations #StaffRights #EducationProtest #CollegeManagement
Posted By:

Leave a Reply