Daily Suraj

ਪੰਜਾਬੀ

ਹਿਮਾਚਲ ਦੀ ਲਾਹੌਲ ਸਪਿਤੀ ਵਾਦੀ ਨੂੰ ਬਰਫ਼ਬਾਰੀ ਨੇ ਲਗਾਏ ਚਾਰ ਚੰਦ

31 Oct, 2020 05:30 AM

ਚੰਡੀਗੜ੍ਹ, 31 ਅਕਤੂਬਰ - ਉੱਤਰੀ ਭਾਰਤ ਵਿੱਚ ਠੰਢ ਜ਼ੋਰ ਫੜ ਰਹੀ ਹੈ ਤੇ ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਫਿਲਹਾਲ ਲਾਹੌਲ ਸਪਿਤੀ ਵਿੱਚ ਬਰਫ਼ਬਾਰੀ ਕਾਰਨ ਲੋਕ ਇਸ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਬਰਫ਼ਬਾਰੀ ਤੋਂ ਇਲਾਵਾ ਲੋਕਾਂ ਲਈ ਖਿੱਚ ਦਾ ਕੇਂਦਰ ਅੱਟਲ ਸੁਰੰਗ ਹੈ।ਸੈਲਾਨੀ ਇਸ ਕੋਲ ਜਾ ਕੇ ਫੋਟੋਆਂ ਖਿਚਵਾ ਰਹੇ ਹਨ ਤੇ ਸੈਲਫੀਆਂ ਲੈ ਰਹੇ ਹਨ। ਇਸ ਵੇਲੇ ਲਾਹੌਲ ਸਪਿਤੀ ਦੀਆਂ ਪਹਾੜੀਆਂ ਤੇ ਰਿਹਾਇਸ਼ੀ ਇਲਾਕਿਆਂ ’ਤੇ ਬਰਫ਼ ਨੇ ਇਨ੍ਹਾਂ ਨੂੰ ਸਫੈਦ ਕਰ ਦਿੱਤਾ ਹੈ।

Posted By: Daily Suraj Bureau

Latest News