ਰਾਜ ਸਭਾ ’ਚ ਜਗਦੀਪ ਧਨਖੜ ਖਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ
- ਰਾਜਨੀਤੀ
- 10 Dec,2024

ਨਵੀਂ ਦਿੱਲੀ: ਚੇਅਰਮੈਨ ਜਗਦੀਪ ਧਨਖੜ ਖਿਲਾਫ਼ ਰਾਜ ਸਭਾ ’ਚ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਉਪਰਲੇ ਸਦਨ ਵਿਚ ਵਿਰੋਧੀ ਧਿਰ ਨੇ ਇਸ ਸੰਬੰਧੀ ਨੋਟਿਸ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਜਗਦੀਪ ਧਨਖੜ ਦੇ ਖਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਉਣ ਲਈ ਧਾਰਾ 67 ਬੀ ਦੇ ਤਹਿਤ ਨੋਟਿਸ ਦਿੱਤਾ ਹੈ। ਇਹ ਨੋਟਿਸ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੂੰ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚੇਅਰਮੈਨ ਜਗਦੀਪ ਧਨਖੜ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਚਾਲੇ ਟਕਰਾਅ ਸਿਖਰ ’ਤੇ ਪਹੁੰਚ ਗਿਆ ਸੀ। ਇਸ ਟਕਰਾਅ ਤੋਂ ਬਾਅਦ ਵਿਰੋਧੀ ਧਿਰ ਨੇ ਧਨਖੜ ਨੂੰ ਉਨ੍ਹਾਂ ਦੇ ਕਾਰਜਕਾਲ ਤੋਂ ਹਟਾਉਣ ਲਈ ਬੇਭਰੋਸਗੀ ਮਤਾ ਲਿਆਉਣ ਦਾ ਫੈਸਲਾ ਕੀਤਾ। ਸੂਤਰਾਂ ਅਨੁਸਾਰ ਕਾਂਗਰਸ, ਆਰ.ਜੇ.ਡੀ., ਟੀ.ਐਮ.ਸੀ., ਸੀ.ਪੀ.ਆਈ., ਸੀ.ਪੀ.ਆਈ.-ਐਮ, ਜੇ.ਐਮ.ਐਮ., ਆਪ, ਡੀ.ਐਮ.ਕੇ. ਸਮੇਤ ਕਰੀਬ 60 ਵਿਰੋਧੀ ਸੰਸਦ ਮੈਂਬਰਾਂ ਨੇ ਨੋਟਿਸ ’ਤੇ ਦਸਤਖ਼ਤ ਕੀਤੇ ਹਨ।
Posted By:

Leave a Reply