ਮੀਟਿੰਗ ਨਾ ਕਰਨ ਦੇ ਵਿਰੋਧ ’ਚ ਅਮਰਕੋਟ ਵਿਖੇ ਫੂਕਿਆ ਪੰਜਾਬ ਸਰਕਾਰ ਪੁਤਲਾ
- ਪੰਜਾਬ
- 09 Jan,2025

ਅਲਗੋਂਕੋਠੀ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਬ੍ਰਾਂਚ ਅਮਰਕੋਟ ਦੇ ਪ੍ਰਧਾਨ ਸਨਦੀਪ ਕੁਮਾਰ ਦੀ ਅਗਵਾਈ ’ਚ ਅੱਜ ਅਮਰਕੋਟ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਕਤ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਵਿਭਾਗਾਂ ਵਿਚ ਪੱਕਾ ਕਰਨ ਲਈ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਸਬ ਕਮੇਟੀ ਦਾ ਗਠਨ ਕੀਤਾ ਸੀ। ਜਿਸ ਵੱਲੋਂ 7 ਜਨਵਰੀ ਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਪਰ ਜਦੋਂ ਆਗੂ ਮੀਟਿੰਗ ਲਈ ਗਏ ਤਾਂ ਵਿੱਤ ਮੰਤਰੀ ਨੇ ਰੁਝੇਵੇਂ ਦੱਸ ਕੇ ਮੀਟਿੰਗ ਕਰਨ ਤੋਂ ਨਾ ਕਰ ਦਿੱਤੀ ਹੈ। ਜਿਸਦੇ ਚੱਲਦਿਆਂ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਜੰਡ, ਬਲਜਿੰਦਰ ਸਿੰਘ, ਗੁਰਸਾਹਿਬ ਸਿੰਘ ਕਲੰਜਰ, ਜਸਵਿੰਦਰ ਸਿੰਘ ਭੂਰਾ, ਜੋਤਾ ਰਾਮ ਵਰਨਾਲਾ, ਵਿਲੀਅਮ ਮਸੀਹ, ਰਣਜੀਤ ਸਿੰਘ ਵਲਟੋਹਾ, ਕੇਵਲ ਸਿੰਘ ਦਾਸੂਵਾਲ, ਅੰਗਰੇਜ਼ ਸਿੰਘ, ਆਦਿ ਹਾਜ਼ਰ ਸਨ।
Posted By:

Leave a Reply