ਸਮਾਓਂ ਤੇ ਭੁਪਾਲ ਪਿੰਡ ਤੋਂ ਵੱਡਾ ਕਾਫ਼ਲਾ ਮਾਨਸਾ ਰੈਲੀ ’ਚ ਹੋਵੇਗਾ ਸ਼ਾਮਲ : ਕੇਵਲ ਸਮਾਓਂ
- ਪੰਜਾਬ
- 27 Dec,2024

ਮਾਨਸਾ : ਲੰਬੇ ਸੰਘਰਸ਼ ਸਦਕਾ ਕਿਰਤੀਆਂ ਲਈ ਬਣਾਏ ਕਾਨੂੰਨ ਸੂਬਾ ਸਰਕਾਰ ਮਨਰੇਗਾ ਸਮੇਤ ਸੰਵਿਧਾਨਿਕ ਹੱਕਾਂ ਤੋਂ ਵਾਂਝੇ ਕਰਨ ਦੀ ਨੀਅਤ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਨੇੜਲੇ ਪਿੰਡ ਸਮਾਓਂ ਅਤੇ ਭੁਪਾਲ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਵਿੱਚ ਵੱਡੇ ਪੱਧਰ ‘ਤੇ ਸੁਧਾਰਾਂ ਦੀ ਲੋੜ ਹੈ ਕਿਉਂਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਮਜ਼ਦੂਰਾਂ ਨੂੰ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਉਜ਼ਰਤ ਮੁਤਾਬਕ ਦਿਹਾੜੀ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਮਨਰੇਗਾ ਤਹਿਤ ਘੱਟੋ ਘੱਟ 200 ਦਿਨ ਕੰਮ ਅਤੇ 700 ਰੁਪਏ ਪ੍ਰਤੀ ਦਿਨ ਦਿਹਾੜੀ ਸਮੇਤ ਮਿਣਤੀ ਸਿਸਟਮ ਨੂੰ ਖ਼ਤਮ ਕੀਤਾ ਜਾਵੇ। ਕਮਿਊਨਿਸਟ ਆਗੂ ਨੇ ਕਿਹਾ ਕਿ ਸੂਬਾ ਚੋਣਾਂ ਸਮੇਂ ਕੀਤੇ ਵਾਅਦੇ ਪੂਰ੍ਹੇ ਕਰਨ ਵਿੱਚ ਪੂਰ੍ਹੀ ਤਰ੍ਹਾਂ ਅਸਫ਼ਲ ਮਾਨ ਸਰਕਾਰ ਔਰਤਾਂ ਨੂੰ 11 ਸੌ ਰੁੱਪਏ ਪ੍ਰਤੀ ਮਹੀਨਾ ਭੱਤਾ, ਨੌਜਵਾਨਾਂ ਨੂੰ ਰੁਜ਼ਗਾਰ ਸਿੱਖਿਆ ਸਿਹਤ ਦੇਣਾ ਯਕੀਨੀ ਬਣਾਵੇ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਪੱਧਰੀ 30 ਦਸੰਬਰ ਦੀ ਮਾਨਸਾ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਸਮਾਓਂ ਅਤੇ ਭੁਪਾਲ ਤੋਂ ਵੱਡੇ ਕਾਫਲੇ ਰੈਲੀ ਵਿਚ ਸ਼ਾਮਿਲ ਹੋਣਗੇ ਅਤੇ ਰੈਲੀ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਐਨੀ ਰਾਜਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਲੋਕ ਮਸਲਿਆਂ ਤੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ ਭੁਪਾਲ, ਭੋਲਾ ਸਿੰਘ ਭੁਪਾਲ, ਤੇਜਾ ਸਿੰਘ ਸਮਾਓ ਜੰਗੀਰ ਸਿੰਘ, ਮਿੱਠੂ ਸਿੰਘ, ਮਲਕੀਤ ਕੌਰ, ਰੂਪ ਕੌਰ, ਹੈਪੀ ਕੌਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।
Posted By:

Leave a Reply