ਡਿਪਟੀ ਕਮਿਸ਼ਨਰ ਦੇ ਸਖ਼ਤ ਆਦੇਸ਼ਾਂ ਤੋਂ ਉੱਲਟ ਮਜੀਠਾ 'ਚ ਵਿਕ ਰਹੀ ਹੈ ਚਾਇਨਾ ਡੋਰ, ਸ਼ਰੇਆਮ ਖੂਨੀ ਡੋਰ ਨਾਲ ਹੋ ਰਹੀ ਪਤੰਗਬਾਜ਼ੀ
- ਪੰਜਾਬ
- 11 Jan,2025

ਮਜੀਠਾ : ਲੋਹੜੀ ਤੇ ਬਸੰਤ ਦੇ ਤਿਉਹਾਰ ਦੇ ਦਿਨਾਂ ਵਿਚ ਨੌਜਵਾਨਾਂ ਵਲੋਂ ਪਤੰਗਾਂ ਉਡਾਈਆਂ ਜਾਂਦੀਆਂ ਹਨ ਜਿਸ ਵਾਸਤੇ ਚਾਇਨਾ ਡੋਰ ਦੀ ਵਰਤੋ ਕੀਤੀ ਜਾ ਰਹੀ ਹੈ। ਜਦ ਕਿ ਇਹ ਚਾਇਨਾ ਡੋਰ ਜਿਸ ਨੂੰ ਹੁਣ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਮਨੁੱਖੀ ਜਾਨਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਅਤੇ ਆਪਣੇ ਵਾਤਾਵਰਨ ਲਈ ਵਾਸਤੇ ਘਾਤਕ ਸਿੱਧ ਹੋ ਰਹੀ ਹੈ। ਪਿਛਲੇ ਸਮੇ ਦੋਰਾਨ ਇਸ ਚਾਇਨਾ ਡੋਰ ਨਾਲ ਅਨੇਕਾਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਪਰ ਸਰਕਾਰਾਂ ਵਲੋਂ ਹੁਣ ਤੱਕ ਵੀ ਇਸ ਦੀ ਮੁਕੰਮਲ ਰੋਕਥਾਮ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਹੁਣ ਗੱਲ ਇਹ ਹੈ ਕਿ ਇਸ ਵਾਰ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋ ਹੇਠਲੇ ਅਧਿਕਾਰੀਆਂ ਨੂੰ ਚਾਇਨਾ ਡੋਰ ਵੇਚਣ ਅਤੇ ਵਰਤਣ ਤੇ ਸਖਤੀ ਕਰਨ ਇਥੋ ਤੱਕ ਕਿ ਪੁਲਿਸ ਕੇਸ ਦਰਜ ਕਰਨ ਦੇ ਆਦੇਸ਼ ਮਿਲੇ ਹਨ। ਕਈ ਇਲਾਕਿਆਂ ਵਿਚ ਤਾਂ ਪ੍ਰਸ਼ਾਸ਼ਨ ਵਲੋ ਡਰੋਨ ਦੀ ਮਦਦ ਤੱਕ ਵੀ ਲਈ ਜਾ ਰਹੀ ਹੈ ਅਤੇ ਇਸ ਤਹਿਤ ਕਈਆਂ ਨੂੰ ਇੱਕਾ ਦੁੱਕਾ ਜੁਰਮਾਨੇ ਵੀ ਕੀਤੇ ਗਏ ਹਨ ਅਤੇ ਕਈਆਂ ਖ਼ਿਲਾਫ਼ ਮਾਮਲੇ ਵੀ ਦਰਜ ਦਰਜ ਹੋਏ ਹਨ। ਪਰ ਮਜੀਠਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੁਣ ਤੱਕ ਨਾਂ ਤਾਂ ਪੁਲਿਸ ਪ੍ਰਸ਼ਾਸ਼ਨ ਵਲੋ ਅਤੇ ਨਾਂ ਹੀ ਸਿਵਲ ਪ੍ਰਸ਼ਾਸ਼ਨ ਵਲੋਂ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਹੈ ਜਿਸ ਤੋਂ ਸਾਫ ਜ਼ਾਹਰ ਕੀਤਾ ਜਾ ਸਕਦਾ ਹੈ ਕਿ ਸਭ ਕੁੱਝ ਮਿਲੀਭੁਗਤ ਨਾਲ ਹੀ ਹੌ ਰਿਹਾ ਹੈ। ਜਾਣਕਾਰ ਸੂਤਰਾਂ ਅਨੁਸਾਰ ਮਜੀਠਾ ਅਤੇ ਲਾਗਲੇ ਪਿੰਡਾਂ ਵਿਚ ਪਿੱਛਲੇ 3 ਮਹੀਨਿਆਂ ਦੌਰਾਨ ਸੈਕੜੇ ਪੇਟੀਆਂ ਇਸ ਪਬੰਦੀ ਸੁਧਾ ਚਾਇਨਾ ਡੋਰ ਦੀਆਂ ਵਿੱਕ ਚੁੱਕੀਆਂ ਹਨ ਅਤੇ ਅੱਜ ਲੋਹੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਮਤਲੱਬ ਸ਼ਨੀਵਾਰ ਵੀ ਬਿਨਾਂ ਕੋਈ ਰੋਕ ਟੋਕ ਅੰਦਰ ਖਾਤੇ ਵਿਕ ਰਹੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋ ਬੀਤੇ ਦਿਨੀ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਕੀਤੇ ਸਨ ਪਰ ਬਾਵਜੂਦ ਇਸਦੇ ਮਜੀਠਾ ਪੁਲਿਸ ਵਲੋ ਆਪਣੇ ਪੱਧਰ ਤੇ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਸੂਤਰਾਂ ਅਨੁਸਾਰ ਬੀਤੇ ਦਿਨੀਂ ਕਸਬੇ ਵਿੱਚ ਚਾਇਨਾ ਡੋਰ ਦੇ ਕੁਝ ਗੱਟੂ ਫੜ੍ਹੇ ਤਾਂ ਜਰੂਰ ਗਏ ਪਰ ਮਿਲ ਮਿਲਾ ਕੇ ਜਾਂ ਸਿਆਸੀ ਅਸਰ ਰਸੂਖ ਕਰਕੇ ਅਤੇ ਜਾਂ ਫੇਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੱਝ ਲੈਣ ਦੇਣ ਕਰਕੇ ਉਹ ਮਾਮਲੇ ਬਿਨਾਂ ਕੋਈ ਕਰਵਾਈ ਅਮਲ ਲਿਆਂਦੇ ਰਫ਼ਾ ਦਫ਼ਾ ਹੋ ਗਏ। ਕੁਝ ਦੁਕਾਨਦਾਰ ਤਾਂ ਇਥੋ ਤੱਕ ਕਹਿੰਦੇ ਸੁਣੇ ਗਏ ਕਿ ਸਾਡੇ ਪੁਲਿਸ ਨਾਲ ਹੱਥ ਰਲੇ ਹਨ ਸਾਨੂੰ ਕਿਸੇ ਦਾ ਕੋਈ ਡਰ ਨਹੀ। ਸੂਤਰਾਂ ਮੁਤਾਬਕ ਮਜੀਠਾ ਤੋ ਬਾਹਰਲੇ ਇਲਾਕਿਆਂ ਮਤਲਬ ਅਮ੍ਰਿਤਸਰ ਆਦਿ ਸ਼ਹਿਰ ਦੇ ਲੋਕ ਵੀ ਇਸ ਖੂਨੀ ਡੋਰ ਨੂੰ ਮਜੀਠਾ ਤੋ ਲੈਣ ਆ ਰਹੇ ਹਨ। ਕਿਉਂਕਿ ਅੰਮ੍ਰਿਤਸਰ ਆਦਿ ਇਲਾਕਿਆਂ ਵਿਚ ਸਖਤੀ ਹੋਣ ਕਰਕੇ ਉਥੇ ਡੋਰ ਆਮ ਨਹੀ ਮਿਲਦੀ ਪਰ ਘੱਟ ਸਖ਼ਤੀ ਹੋਣ ਕਰਕੇ ਮਜੀਠਾ ਵਿਖੇ ਚਾਇਨਾ ਡੋਰ ਆਮ ਹੀ ਮਿਲਦੀ ਹੈ। ਹੁਣ ਤਾਂ ਆਲਮ ਇਹ ਹੈ ਕਿ ਲੋਹੜੀ ਤੋਂ ਇੱਕ ਦਿਨ ਪਹਿਲਾਂ ਇਹ ਡੋਰ 500 ਤੋਂ 800 ਰੁਪਏ ਤਕ ਪਰ ਗੱਟੂ ਮਿਲ ਰਿਹਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਮਜੀਠਾ ਪੁਲਿਸ ਪ੍ਰਸ਼ਾਸ਼ਨ ਤੇ ਸਿਵਲ ਪ੍ਰਸ਼ਾਸ਼ਨ ਨੂੰ ਜ਼ਿਲ੍ਹਾ ਪਸ਼ਾਸ਼ਨ ਵਲੋ ਵੱਖਰੇ ਆਦੇਸ਼ਾਂ ਦੀ ਜਰੂਰਤ ਹੈ ਕਿ ਇਥੇ ਵੀ ਚਾਇਨਾ ਡੋਰ ਨੂੰ ਬੰਦ ਕਰਵਾਇਆ ਜਾਵੇ ਅਤੇ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੁੱਜੇ ਪਾਸੇ ਸ਼ਹਿਰ ਦੀਆਂ ਕੁੱਝ ਧਾਰਮਿਕ ਤੇ ਸਮਾਜਿਕ ਜਥਬੰਦੀਆਂ ਨੇ ਵੀ ਜ਼ਿਲਾ ਡਿਪਟੀ ਕਮਿਸ਼ਨਰ ਅਮ੍ਰਿਤਸਰ ਤੋਂ ਗੁਹਾਰ ਲਗਾਈ ਹੈ ਕਿ ਮਜੀਠਾ ਸ਼ਹਿਰ ਵਿੱਚ ਵੀ ਧੜੱਲੇ ਨਾਲ ਉੱਡ ਰਹੀ ਖੂਨੀ ਡੋਰ ਨਾਲ ਪਤੰਗਬਾਜ਼ੀ ਨੂੰ ਨੱਥ ਪਾਉਣ ਲਈ ਡ੍ਰੋਨ ਉਡਾਇਆ ਜਾਵੇ ਜਿਸ ਨਾਲ ਸਾਫ ਹੋ ਜਾਵੇਗਾ ਕਿ ਇੱਥੇ ਘਰ ਘਰ ਇਸ ਪਬੰਦੀ ਸੁਧਾ ਚਾਇਨਾ ਡੋਰ ਕਿਵੇਂ, ਕਿੱਥੋਂ ਤੇ ਕਿਸ ਰਾਹੀਂ ਪੁੱਜੀ।
Posted By:

Leave a Reply