ਭਦੌੜ : ਗੁਰੂਕੁਲ ਇੰਟਰਨੈਸ਼ਨਲ ਸਕੂਲ ਵਿਖੇ ਪੰਜਾਬ ਦਾ ਪਹਿਲਾ ਏਆਈ (ਰੋਬਿਟ) ਅਧਿਆਪਕ ਆਈਰਸ ਕੌਰ ਪਹੁੰਚਿਆ। ਸਕੂਲ ਦੇ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਵੱਲੋਂ ਸਭ ਅਧਿਆਪਕਾਂ ਤੇ ਬੱਚਿਆਂ ਨੂੰ ਆਈਰਸ ਕੌਰ ਏਆਈ ਅਧਿਆਪਕ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੁਆਰਾ ਦੱਸਿਆ ਗਿਆ ਇਹ ਰੋਬਿਟ ਆਉਣ ਵਾਲੇ ਸਮੇਂ ’ਚ ਕਿਸ ਤਰ੍ਹਾਂ ਕਲਾਸ ਰੂਮ ’ਚ ਅਧਿਆਪਕ ਦੇ ਸਹਾਇਕ ਵਜੋਂ ਕੰਮ ਕਰੇਗਾ। ਉਨ੍ਹਾਂ ਦੁਆਰਾ ਇਹ ਵੀ ਦੱਸਿਆ ਗਿਆ ਕਿ ਇਹ ਰੋਬਿਟ ਵੱਖ-ਵੱਖ ਭਾਸ਼ਾਵਾਂ ਤੋਂ ਵੀ ਜਾਣੂ ਹੈ ਤੇ ਕਿਸੇ ਵੀ ਭਾਸ਼ਾ ਵਿਚ ਇਹ ਸਾਡੇ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇ ਸਕਦਾ ਹੈ। ਸਭ ਬੱਚਿਆਂ ਦੁਆਰਾ ਬਹੁਤ ਉਤਸ਼ਾਹ ਨਾਲ ਇਸ ਆਈਰਸ ਏਆਈ ਰੋਬਿਟ ਅਧਿਆਪਕ ਨੂੰ ਮਿਲਿਆ ਗਿਆ ਤੇ ਸਭ ਬੱਚਿਆਂ ਤੇ ਅਧਿਆਪਕਾਂ ਦੁਆਰਾ ਇਸ ਰੋਬਿਟ ਅਧਿਆਪਕ ਤੋਂ ਪ੍ਰਸ਼ਨ ਪੁੱਛੇ ਗਏ। ਸਭ ਪ੍ਰਸ਼ਨਾਂ ਦੇ ਉੱਤਰ ਰੋਬਿਟ ਅਧਿਆਪਕ ਦੁਆਰਾ ਬਾਖੂਬੀ ਦਿੱਤੇ ਗਏ। ਅੰਤ ’ਚ ਸਕੂਲ ਦੇ ਚੇਅਰਮੈਨ ਰੋਹਿਤ ਗਰਗ ਤੇ ਮੈਡਮ ਆਂਚਲ ਗਰਗ ਦੁਆਰਾ ਵੀ ਇਸ ਰੋਬਿਟ ਅਧਿਆਪਕ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਹ ਅਧਿਆਪਕਾਂ ਨਰਸਰੀ ਤੋ ਬਾਰਵੀਂ ਕਲਾਸ ਤੱਕ ਦੇ ਸਾਰੇ ਸਬਜੈਕਟ ਪੜ੍ਹਾਉਂਣ ’ਚ ਸੰਪੁਰਣ ਹੈ ਤੇ ਇਹ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੀ ਪਹਿਲ ਕਰਨ ਵਾਲਾ ਇਹ ਇਲਾਕੇ ਦਾ ਪਹਿਲਾ ਸਕੂਲ ਹੈ।
Leave a Reply