ਪਿੰਡ ਭੰਗਾਲਾ ’ਚ ਵੱਡੀ ਗਿਣਤੀ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

ਪਿੰਡ ਭੰਗਾਲਾ ’ਚ ਵੱਡੀ ਗਿਣਤੀ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸੰਗਤ ਦੇ ਸੱਦੇ ’ਤੇ ਤਰਨਤਾਰਨ ਪਿੰਡ ਮੁੱਠਿਆਂਵਾਲਾ, ਭੰਗਾਲਾ, ਰਸੂਲਪੁਰ, ਰਾਮ ਸਿੰਘ ਵਾਲਾ, ਝੁੱਗੀਆਂ ਨੱਥਾ ਸਿੰਘ, ਝੁੱਗੀਆਂ ਨੂਰ ਮੁਹੰਮਦ ਅਤੇ ਧੱਕਾ ਵਸਤੀ ਪਿੰਡਾਂ ਵਿਚ ਵਿਚਰੇ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨੂੰ ਸੇਵਾ ਸਿਮਰਨ ਨਾਲ ਜੁੜਨ ਉਪਦੇਸ਼ ਦਿੱਤਾ ਅਤੇ ਅੰਮ੍ਰਿਤਧਾਰੀ ਹੋ ਕੇ ਖਾਲਸਾਈ ਰਹਿਤ ਬਹਿਤ ਧਾਰਨ ਕਰਨ ਦੀ ਪ੍ਰੇਰਨਾ ਕੀਤੀ। ਸਾਲ 2023 ਦੇ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਸੰਗਤ ਵੱਲੋਂ ਪਿੰਡ ਭੰਗਾਲਾ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਗੁਰਮੇਜ ਸਿੰਘ, ਗੁਰਬਖਸ਼ ਸਿੰਘ, ਭੂਪ ਸਿੰਘ, ਬੇਅੰਤ ਸਿੰਘ, ਬੋਹੜ ਸਿੰਘ, ਬਲਦੇਵ ਸਿੰਘ, ਜਥੇਦਾਰ ਮਿਲਖਾ ਸਿੰਘ, ਸਰਪੰਚ ਹਰਪਾਲ ਸਿੰਘ, ਅੰਗਰੇਜ ਸਿੰਘ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ। ਇਸ ਮੌਕੇ ਗੁਰਮੇਜ ਸਿੰਘ ਸਿੰਘ ਨੇ ਆਖਿਆ ਕਿ ਸਾਡੇ ਇਲਾਕੇ ਨੂੰ ਸੇਵਾ ਸਿਮਰਨ ਨਾਲ ਜੋੜਨ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦਾ ਮੁੱਖ ਯੋਗਦਾਨ ਹੈ। ਹੜ੍ਹਾਂ ਵੇਲੇ ਔਖੀਆਂ ਘੜੀਆਂ ਵਿਚ ਮਹਾਪੁਰਸ਼ਾਂ ਨੇ ਦਿਨ-ਰਾਤ ਇਕ ਕਰ ਕੇ ਟੁੱਟੇ ਦਰਿਆਵਾਂ ਦੇ ਬੰਨ੍ਹ-ਬੰਨ੍ਹੇ। ਬਾਬਾ ਜੀ ਹੜ੍ਹਾਂ ਵਿਚ ਦਰਦਾਂ ਮਾਰੀ ਲੋਕਾਈ ਦੇ ਦੁੱਖ ਦੂਰ ਕਰਨ ਦਾ ਵਸੀਲਾ ਬਣੇ। ਅਸੀਂ ਸਮੂਹ ਇਲਾਕਾ ਵਾਸੀਆਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕਰਦੇ ਹਾਂ।