ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਓਮਪ੍ਰਕਾਸ਼ ਧਨਖੜ ਦੇ ਬੇਟੇ ‘ਤੇ ਹਮਲਾ

 ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਓਮਪ੍ਰਕਾਸ਼ ਧਨਖੜ ਦੇ ਬੇਟੇ ‘ਤੇ ਹਮਲਾ

ਚੰਡੀਗੜ੍ਹ - ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਓਮਪ੍ਰਕਾਸ਼ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੰਚਕੂਲਾ ਦੇ ਸੈਕਟਰ 14 ਨੇੜੇ ਬੁੱਧਵਾਰ ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਆਸ਼ੂਤੋਸ਼ ਦੀ ਕੁੱਟਮਾਰ ਕੀਤੀ।ਦੋਸ਼ੀ ਨੇ ਬੇਸਬਾਲ ਦੇ ਬੱਲੇ ਨਾਲ ਆਸ਼ੂਤੋਸ਼ ਦੇ ਸਿਰ ‘ਤੇ ਕਈ ਵਾਰ ਕੀਤੇ। ਆਸ਼ੂਤੋਸ਼ ਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਆਸ਼ੂਤੋਸ਼ ਧਨਖੜ ਦਾ ਮੈਡੀਕਲ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਸਾਬਕਾ ਸੂਬਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਓਮਪ੍ਰਕਾਸ਼ ਧਨਖੜ ਤੇ ਹੋਰ ਆਗੂ ਮੌਕੇ ’ਤੇ ਪੁੱਜੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।