ਹੀਰੋਂ ਖ਼ੁਰਦ : ਭੋਪਾਲ (ਮੱਧ ਪ੍ਰਦੇਸ਼) ਵਿਖ਼ੇ ਹੋਈਆਂ 68ਵੀਆਂ ਨੈਸ਼ਨਲ ਸਕੂਲ ਰਾਈਫਲ ਅਤੇ ਪਿਸਟਲ ਉਮਰ ਵਰਗ ਅੰਡਰ 19 ਖੇਡਾਂ ਵਿੱਚ ਗੁਰਨੇ ਕਲਾਂ ਦੇ ਵਿਦਿਆਰਥੀ ਸ਼ਿਵਮ ਵਾਤਿਸ਼ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਟੀਮ ਲਈ ਸੋਨ ਤਗ਼ਮਾ ਅਤੇ ਵਿਆਕਤੀਗਤ ਤੌਰ ਤੇ ਕਾਂਸੇ ਦਾ ਤਗ਼ਮਾ ਪ੍ਰਾਪਤ ਕੀਤਾ। ਪੰਜਾਬ ਨੂੰ ਓਵਰਆਲ ਸੈਕੰਡ ਰਨਰ ਅੱਪ ਟਰਾਫੀ ਦਿਵਾਉਣ ਵਿੱਚ ਸ਼ਿਵਮ ਵਾਤਿਸ਼ ਦਾ ਮੁੱਖ ਰੋਲ ਰਿਹਾ। ਕੁਲਦੀਪ ਸਿੰਘ ਪੀਟੀਆਈ ਅਧਿਆਪਕ ਫਫੜੇ ਭਾਈਕੇ ਦਾ ਲਾਇਆ ਬੂਟਾ ਹੁਣ ਤੱਕ ਪੰਜਾਬ ਵਿੱਚੋਂ 4 ਸੋਨ ਤਗਮੇ ਅਤੇ 2 ਚਾਂਦੀ ਦੇ ਤਗਮੇ ਅਤੇ ਨੈਸ਼ਨਲ ਵਿੱਚੋ 2 ਸੋਨ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤ ਚੁਕਿਆ ਹੈ। ਸ਼ੁਟਿੰਗ ਕੋਚ ਯਾਦਵਿੰਦਰ ਸਿੰਘ ਯਾਦੂ ਬੋੜਾਵਾਲ ਨੇ ਇਸ ਖਿਡਾਰੀ ਨੂੰ ਰਾਈਫਲ ਸ਼ੂਟਿੰਗ ਦੀਆਂ ਬਾਰੀਕੀਆਂ ਬਾਰੇ ਦੱਸਿਆ। ਟੀਮ ਮੈਨੇਜਰ ਪੰਜਾਬ ਨਰਿੰਦਰ ਸਿੰਘ ਬੰਗਾ ਰੋਪੜ ਦੀ ਯੋਗ ਅਗਵਾਈ ਵਿੱਚ ਪੰਜਾਬ ਦਾ ਇਹਨਾਂ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ। ਸ਼ਿਵਮ ਸ਼ਰਮਾ ਦੀਆਂ ਇਹਨਾਂ ਪ੍ਰਾਪਤੀਆਂ ਤੇ ਉਸਦੇ ਪਿਤਾ ਸੰਦੀਪ ਕੁਮਾਰ ਜੋ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਦੜਾ ਵਿਖੇ ਬਤੌਰ ਹੈੱਡ ਟੀਚਰ ਸੇਵਾ ਨਿਭਾਅ ਰਹੇ ਹਨ, ਨੂੰ ਉਨ੍ਹਾਂ ਦੇ ਮਿੱਤਰ ਪਿਆਰੀਆਂ ਤੇ ਸਨੇਹੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Leave a Reply