ਪੈਨਸ਼ਨਰਾਂ ਨੇ ਸ਼ਾਨਮੱਤੇ ਢੰਗ ਨਾਲ ਮਨਾਇਆ ਪੈਨਸ਼ਨ ਦਿਵਸ

ਪੈਨਸ਼ਨਰਾਂ ਨੇ ਸ਼ਾਨਮੱਤੇ ਢੰਗ ਨਾਲ ਮਨਾਇਆ ਪੈਨਸ਼ਨ ਦਿਵਸ

ਗੁਰਦਾਸਪੁਰ: ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਪੈਨਸ਼ਨਰ ਦਿਹਾੜਾ ਸ਼ਾਨਾਮੱਤੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਜੀਵਨ ਦੇ 80 ਸਾਲ ਪੂਰੇ ਕਰ ਚੁੱਕੇ 35 ਪੈਨਸ਼ਨਰ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਦੀ ਗੱਲਬਾਤ 2.59 ਦਾ ਗੁਣਾਂਕ ਦੇਣ ਅਤੇ 1/1/16 ਤੋ 30.6.2021 ਤੱਕ ਦਾ ਪੇ ਕਮਿਸ਼ਨ ਦਾ ਬਕਾਇਆ ਦੇਣ ਅਤੇ ਕੇਂਦਰ ਦੀ ਤਰਜ ਤੇ ਪੈਟਰਨ ਤੇ ਰਹਿੰਦਾ 11 ਫੀਸਦ ਦਾ ਬਕਾਇਆ ਤੁਰੰਤ ਅਦਾ ਕਰਨ, ਮੈਡੀਕਲ ਅਲਾਉਂਸ 2000 ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਉਪਰ ਕੇਂਦਰਤ ਰਹੀ। ਸਮਾਗਮ ਦੀ ਪ੍ਰਧਾਨਗੀ ਜਵੰਦ ਸਿੰਘ ਜ਼ਿਲ੍ਹਾ ਪ੍ਰਧਾਨ, ਸਵਿੰਦਰ ਸਿੰਘ ਔਲਖ ਜਨਰਲ ਸਕੱਤਰ, ਜੋਗਿੰਦਰ ਪਾਲ ਸੈਣੀ, ਅਬਿਨਾਸ਼ ਸਿੰਘ, ਪ੍ਰਕਾਸ਼ ਚੰਦ, ਸੁਰੇਸ਼ ਸ਼ਰਮਾ,ਮੱਖਣ ਕੁਹਾੜ ,ਪਿਆਰਾ ਸਿੰਘ ਡਡਵਾਂ, ਸੁਖਵਿੰਦਰ ਸਿੰਘ ਬਾਗੋਵਾਣੀ,ਮੰਗਤ ਚੰਚਲ,ਵਿਜੇ ਥਾਪਾ, ਅਜੀਤ ਸਿੰਘ ਕਾਹਲੋਂ,ਅਜੀਤ ਸਿੰਘ ਸਿੱਧਵਾਂ ਨੇ ਕੀਤੀ ਜਦ ਕਿ ਕੁਲਵਰਨ ਸਿੰਘ ਜਨਰਲ ਸਕੱਤਰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਕਨਫੈਡਰੇਸ਼ਨ ਬਤੌਰ ਮੁੱਖ ਮਹਿਮਾਨ ਅਤੇ ਬਲਵੀਰ ਸਿੰਘ ਪ੍ਰੈਸ ਸਕੱਤਰ ਪੰਜਾਬ ਪੈਨਸ਼ਨਰਜ ਵੈੱਲਫੇਅਰ ਕਨਫੈਡਰੇਸ਼ਨ ਬਤੌਰ ਵਿਸੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਪਿੱਛਲੇ ਸਮੇਂ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪੈਨਸ਼ਨਰ ਸਾਥੀਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰੋਗਰਾਮ ਦਾ ਆਰੰਭ ਐਸੋਸੀਏਸ਼ਨ ਦੇ ਪ੍ਰਧਾਨ ਜਵੰਦ ਸਿੰਘ ਵੱਲੋਂ ਪੰਜਾਬ ਦੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਪੈਨਸ਼ਨਰਾਂ ਨੂੰ ਨਿੱਘਾ ਜੀ ਆਇਆਂ ਨੂੰ ਆਖਣ ਨਾਲ ਹੋਇਆ। ਮੱਖਣ ਸਿੰਘ ਕੁਹਾੜ ਨੇ ਸਮੂਹ ਪੈਨਸ਼ਨਰ ਸਾਥੀਆਂ ਨੂੰ ਪੈਨਸ਼ਨਰ ਦਿਹਾੜੇ ਦੀਆਂ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਲੋਕ ਸ਼ਕਤੀ ਨੂੰ ਸਭ ਤੋਂ ਵੱਡੀ ਸ਼ਕਤੀ ਆਖਦਿਆਂ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਭਾਈਚਾਰੇ ਨੂੰ ਵੱਡੇ ਏਕੇ ਉਸਾਰਨ ਹਿਤ ਪ੍ਰੇਰਿਤ ਕੀਤਾ ਅਤੇ ਸਰਕਾਰਾਂ ਵੱਲੋਂ ਲੋਕ ਮਸਲਿਆਂ ਵੱਲ ਜ਼ਰਾ ਵੀ ਧਿਆਨ ਨਾ ਦੇਣ ਵਰਗੀਆਂ ਕੋਝੀਆਂ ਚਾਲਾਂ ਦੀ ਕਰੜੇ ਸ਼ਬਦਾਂ ਵਿੱਚ ਨਖੇਧਿਕ ਕੀਤੀ ਗਈ। ਮੁੱਖ ਮਹਿਮਾਨ ਕੁਲਵਰਨ ਸਿੰਘ ਨੇ ਪੈਨਸ਼ਨਰ ਦਿਹਾੜੇ ਦੀ ਮੁਬਾਰਕ ਦੇਣ ਦੇ ਨਾਲ-ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪੈਨਸ਼ਨਰਾਂ ਦੇ ਕੰਮਾਂ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ 2.59 ਦੇ ਗੁਣਾਂਕ ਦੀ ਪ੍ਰਾਪਤੀ, ਪੇ-ਕਮਿਸ਼ਨ ਦਾ ਬਕਾਇਆ ਅਤੇ ਹੋਰ ਮਸਲਿਆਂ ਦੇ ਹੱਲ ਲਈ ਮੁਲਾਜਮਾਂ ਨੂੰ ਇੱਕਠੇ ਹੋਕੇ ਘੋਲ ਲੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਪਿਛਲੇ ਸਮੇਂ ਦੌਰਾਨ ਸੀ ਐਂਡ ਵੀ ਕਾਡਰ ਦੇ ਸਾਥੀਆਂ ਦੀ ਗਰੇਡ ਪੇ ਨੂੰ ਘਟਾਉਣ ਅਤੇ ਇਸ ਸਬੰਧੀ ਰਿਕਵਰੀ ਦਾ ਜੋ ਪੱਤਰ ਜਾਰੀ ਹੋਇਆ ਸੀ ਉਸ ਦਾ ਕੋਈ ਅਧਾਰ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਸਾਥੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਹੋਵੇਗੀ। ਇਸ ਤੋਂ ਇਲਾਵਾ ਸੁਰੇਸ਼ ਸ਼ਰਮਾ, ਵਿਜੇ ਥਾਪਾ, ਗੁਰਦਿਆਲ ਸਿੰਘ, ਸੁਖਵਿਦਰ ਸਿੰਘ ਬਾਗੋਵਾਣੀ ,ਵਿਨੋਦ ਕੁਮਾਰ ਸ਼ਰਮਾ ਅਤੇ ਸੰਤੋਖ ਸਿੰਘ ਔਲਖ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ 35 ਪੈਨਸ਼ਨਰਾਂ ਨੂੰ ਜੋ ਜੀਵਨ ਦੇ 80 ਸਾਲ ਪੂਰੇ ਕਰ ਚੁੱਕੇ ਹਨ ਨੂੰ ਲੀਡਰਸ਼ਿਪ ਵੱਲੋਂ ਦੁਸ਼ਾਲੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਪੂਰ ਸਿੰਘ ਘੰਮਣ, ਜਗਦੀਪ ਸਿੰਘ,ਸਰਵਨ ਸਿੰਘ,ਧਿਆਨ ਸਿੰਘ ਠਾਕੁਰ,ਜਰਨੈਲ ਸਿੰਘ,ਅਜੀਤ ਸਿੰਘ ਹੁੰਦਲ, ਚੂਨੀ ਲਾਲ,ਪ੍ਰੀਤਮ ਸਿੰਘ , ਜੋਗਿੰਦਰ ਸਿੰਘ, ਕਲਵੰਤ ਸਿੰਘ, ਜਸਬੀਰ ਕੌਰ ਚਾਹਲ, ਕੁਲਵਿੰਦਰ ਕੌਰ, ਪ੍ਰੀਤਮ ਸਿੰਘ, ਰਮੇਸ਼ ਕੁਮਾਰ, ਜਸਵੰਤ ਸਿੰਘ ਭੁੰਬਲੀ, ਪ੍ਰੇਮ ਨਾਥ, ਸਾਈਂ ਦਾਸ,ਮਹਿੰਦਰ ਸਿੰਘ,ਅਮਰਜੀਤ ਸ਼ਾਸਤਰੀ,ਬੂਟਾ ਸਿੰਘ, ਬਨਾਰਸੀ ਦਾਸ,ਰਾਮ ਧਨ, ਮਨੋਹਰ ਲਾਲ, ਸੁਰਜੀਤ ਪਾਲ, ਜੋਗਿੰਦਰ ਪਾਲ ਕਲੀਚਪੁਰ, ਸੁਨੀਲ ਕੁਮਾਰ, ਬੋਧ ਰਾਜ, ਦਰਬਾਰੀ ਲਾਲ, ਰੋਸ਼ਨ ਲਾਲ,ਮਦਨ ਸ਼ਰਮਾ,ਕਰਨੈਲ ਸਿੰਘ,ਧਰਮ ਪਾਲ, ਸ਼ੀਤਲ ਸਿੰਘ, ਸੋਮਨਾਥ, ਅਜੀਤ ਸਿੰਘ, ਰਮੇਸ਼ ਕੁਮਾਰ, ਪੂਰਨ ਚੰਦ, ਜਗਜੀਤ ਸਿੰਘ, ਸਾਧੂ ਰਾਮ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜ਼ਰ ਹੋਏ।