ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਮਿੰਟਾਂ 'ਚ ਹੀ ਵਿਕੀਆਂ, 23 ਫਰਵਰੀ ਨੂੰ ਖੇਡਿਆ ਜਾਵੇਗਾ ਮੈਚ

ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਮਿੰਟਾਂ 'ਚ ਹੀ ਵਿਕੀਆਂ, 23 ਫਰਵਰੀ ਨੂੰ ਖੇਡਿਆ ਜਾਵੇਗਾ ਮੈਚ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਮੈਚ ਦੀਆਂ ਟਿਕਟਾਂ ਮਿੰਟਾਂ ਵਿੱਚ ਹੀ ਵਿਕ ਗਈਆਂ। ਹਾਈਬ੍ਰਿਡ ਮਾਡਲ 'ਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 23 ਫਰਵਰੀ ਨੂੰ ਦੁਬਈ 'ਚ ਮੈਚ ਖੇਡਿਆ ਜਾਣਾ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਹਾਈ ਵੋਲਟੇਜ ਮੈਚ ਲਈ ਟਿਕਟਾਂ ਦੀ ਵਿਕਰੀ ਸੋਮਵਾਰ ਸ਼ਾਮ 5.30 ਵਜੇ ਸ਼ੁਰੂ ਹੋਈ। ਟਿਕਟ ਦੀ ਸਭ ਤੋਂ ਘੱਟ ਕੀਮਤ 125 ਦਿਰਹਾਮ ਯਾਨੀ ਭਾਰਤੀ ਮੁਦਰਾ ਵਿੱਚ 2964 ਰੁਪਏ ਸੀ।

ਜਦੋਂ ਕਿ ਪ੍ਰੀਮੀਅਮ ਲੌਂਜ ਦੀ ਕੀਮਤ 5000 ਦਿਰਹਮ, ਭਾਰਤੀ ਕਰੰਸੀ ਵਿੱਚ 1 ਲੱਖ 18 ਹਜ਼ਾਰ ਰੁਪਏ ਸੀ।ਹਾਲਾਂਕਿ, ਆਈਸੀਸੀ ਨੇ ਅਜੇ ਤੱਕ ਇਸ ਦਾਅਵੇ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਰੱਦ ਕੀਤੀ ਹੈ।