ਅੰਮ੍ਰਿਤਸਰ ’ਚ ਚੱਲ ਰਹੇ ਨਾਈਟ ਡੋਮੀਨੇਸ਼ਨ ਸਪੈਸ਼ਲ ਅਭਿਆਨ ਤਹਿਤ ਲਿਆ ਜਾਇਜ਼ਾ
- ਪੰਜਾਬ
- 23 Dec,2024

ਅੰਮ੍ਰਿਤਸਰ - ਅੰਮ੍ਰਿਤਸਰ ਪੁਲਿਸ ਨੇ ਕਮਿਸ਼ਨਰੇਟ ਪੁਲਿਸ ਤਿੰਨਾਂ ਜ਼ੋਨਾਂ ਦੇ ਵੱਖ-ਵੱਖ ਏਰੀਆਂ ਦੇ ਅੰਦਰੂਨੀ ਅਤੇ ਬਾਹਰੀ ਪੁਆਇੰਟਾਂ ’ਤੇ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੇ ਨਾਲ ਸਪੈਸ਼ਲ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸਦੇ ਤਹਿਤ ਸਪੈਸ਼ਲ ਨਾਕਾਬੰਦੀ/ਗਸ਼ਤ ਕਰਕੇ ਹਰੇਕ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਉਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ। ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੇ ਰੋਜ਼ਾਨਾ ਨਾਈਟ ਡੋਮੀਨੇਸ਼ਨ ਸਪੈਸ਼ਲ ਅਪਰੇਸ਼ਨ ’ਚ ਥਾਣਿਆਂ-ਚੌਕੀਆਂ ਦੀ ਪੁਲਿਸ, ਪੀ.ਸੀ.ਆਰ ਅਤੇ ਸਟਾਫ਼ਾਂ ਦੀ ਪੁਲਿਸ ਅਤੇ ਸੀਨੀਅਰ ਅਫ਼ਸਰਾਨ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ ਅਤੇ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੌਰਾਨ ਪੂਰੀ ਫ਼ੋਰਸ ਨੂੰ ਮੁਸ਼ਤੈਦ ਰਹਿ ਕੇ ਸਖ਼ਤੀ ਨਾਲ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੀਤੀ ਰਾਤ ਖ਼ੁਦ ਸੜਕਾਂ ’ਤੇ ਉਤਰ ਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਵੱਲੋਂ ਤਿੰਨਾਂ ਜ਼ੋਨਾਂ ਲੱਗੇ ਨਾਕਾ ਪੁਆਇੰਟਾਂ, ਗਸਤਾਂ ਅਤੇ ਥਾਣਿਆਂ ’ਤੇ ਪੁਲਿਸ ਚੌਂਕੀਆਂ ਦੀ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਵੱਖ -ਵੱਖ ਨਾਕਿਆਂ ਪਰ ਤਾਇਨਾਤ ਫ਼ੋਰਸ ਨੂੰ ਹੋਰ ਮੁਸਤੈਦ ਹੋ ਕੇ ਡਿਊਟੀ ਨਿਭਾਉਣ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਸ਼ੱਕੀ ਵਿਅਕਤੀਆਂ ਦੇ ਵੇਰਵੇ ਨੋਟ ਕੀਤੇ ਜਾਣ। ਉਹਨਾਂ ਪੁਲਿਸ ਫ਼ੋਰਸ ਨਾਲ ਗੱਲਬਾਤ ਕਰਕੇ ਦੁੱਖ ਤਕਲੀਫਾਂ ਸੁਣੀਆਂ।
Posted By:

Leave a Reply