ਐੱਸਏਐੱਸ ਨਗਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਮੁਹਾਲੀ ਨੇ ਪ੍ਰਸਿੱਧ ਕਲਾਕਾਰ ਵੱਕਾਰ ਖਾਨ ਨੂੰ ਜੰਮੂ ਅਤੇ ਕਸ਼ਮੀਰ ਦੇ ਬਰਾਂਡ ਐੱਮਬੈਸਡਰ ਵਜੋਂ ਆਪਣੀ ਸੰਸਥਾ ਨਾਲ ਜੋੜਨ ਦਾ ਐਲਾਨ ਕੀਤਾ ਹੈ। ਇਸ ਮਹੱਤਵਪੂਰਨ ਮੌਕੇ ਤੇ ਇਕ ਯਾਦਗਾਰ ਸਮਾਰੋਹ ਦੌਰਾਨ ਐੱਮਓਯੂ ਸਾਈਨ ਕੀਤਾ ਗਿਆ, ਜਿਸ ਵਿਚ ਵੱਕਾਰ ਖਾਨ ਨੂੰ ਇਸ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵੱਕਾਰ ਖਾਨ ਆਪਣੇ ਕਲਾਤਮਕ ਪੇਸ਼ਕਾਰੀ ਰਾਹੀਂ ਜੰਮੂ ਕਸ਼ਮੀਰ ਦੇ ਰਵਾਇਤੀ ਸੰਗੀਤ ਲਈ ਮਸ਼ਹੂਰ ਹਨ। ਇਸ ਮੌਕੇ ਸੀਜੀਸੀ ਮੁਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਵੱਕਾਰ ਖਾਨ ਦੀ ਸ਼ਾਨਦਾਰ ਸੰਗੀਤ ਮਈ ਯਾਤਰਾ ਅਤੇ ਉਨ੍ਹਾਂ ਦੀ ਕਲਾ ਲਈ ਅਡੋਲ ਸਮਰਪਣ ਸੀਜੀਸੀ ਦੀ ਸੋਚ ਨਾਲ ਮੇਲ ਖਾਂਦੀ ਹੈ। ਜਿਸ ’ਚ ਹਰ ਪ੍ਰਤਿਭਾਵਾਨ ਵਿਦਿਆਰਥੀ ਨੂੰ ਸਫ਼ਲ ਜ਼ਿੰਦਗੀ ਜਿਉਣ ਲਈ ਸਹੀ ਸੇਧ ਦੇਣਾ ਹੈ। ਵੱਕਾਰ ਖਾਨ ਦਾ ਬਰਾਂਡ ਐੱਮਬੈਸਡਰ ਵਜੋਂ ਸਹਿਯੋਗ ਜੰਮੂ ਕਸ਼ਮੀਰ ਦੇ ਯੁਵਕਾਂ ਨੂੰ ਸੰਸਥਾ ਨਾਲ ਜੋੜਦੇ ਹੋਏ ਇਸ ਖੇਤਰ ਦੇ ਯੁਵਕਾਂ ਦੀ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹਦੇ ਹੋਏ ਅਗਾਂਹ ਵਧਣ ਲਈ ਵਧੇਰੇ ਮੌਕੇ ਪੈਦਾ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰਤਿਭਾ, ਸ਼ਖ਼ਸੀਅਤ ਸਭਿਆਚਾਰਕ ਖੇਤਰਾਂ ਵਿਚ ਨਿਖਾਰਨ ਲਈ ਮੰਚ ਪ੍ਰਦਾਨ ਕਰੇਗੀ। ਵੱਕਾਰ ਖਾਨ ਨੇ ਆਪਣੀ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੀਜੀਸੀ ਮੁਹਾਲੀ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸਾਂਝ ਜੰਮੂ ਕਸ਼ਮੀਰ ਦੇ ਯੁਵਕਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲਣ ਵਿਚ ਇਕ ਪ੍ਰੇਰਕ ਭੂਮਿਕਾ ਨਿਭਾਏਗੀ। ਸੀਜੀਸੀ ਦੇ ਚੇਅਰਮੈਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਜੀਸੀ ਮੁਹਾਲੀ ਅਕਾਦਮਿਕ ਅਤੇ ਪ੍ਰੈਕਟੀਕਲ ਸਿੱਖਿਆ, ਬਿਹਤਰੀਨ ਪਲੇਸਮੈਂਟ, ਸਭਿਆਚਾਰਕ ਵਟਾਂਦਰੇ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਜਾਣੀ ਜਾਂਦੀ ਹੈ। ਵੱਕਾਰ ਖਾਨ ਨਾਲ ਇਹ ਸਾਂਝ ਸਿੱਖਿਆ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕਰਨ ਦੇ ਪ੍ਰਤੀ ਸੀਜੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Leave a Reply