ਸ਼੍ਰੀ ਚਿੰਤਪੁਰਣੀ ਮੰਦਰ ’ਚ ਸਿਹਤ ਜਾਂਚ ਕੈਂਪ ਲਾਇਆ

ਸ਼੍ਰੀ ਚਿੰਤਪੁਰਣੀ ਮੰਦਰ ’ਚ ਸਿਹਤ ਜਾਂਚ ਕੈਂਪ ਲਾਇਆ

ਬਠਿੰਡਾ : ਸ਼੍ਰੀ ਚਿੰਤਪੁਰਣੀ ਮੰਦਰ ਭੁੱਚੋ ਕੈਂਚੀਆਂ ਵਿਚ ਨੈਣ ਜਯੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਰਾਮਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿਚ ਡਾ. ਸਵਤੰਤਰ ਗੁਪਤਾ ਵੱਲੋਂ 87 ਮਰੀਜ਼ਾਂ ਦੀ ਜਾਂਚ ਕੀਤੀ ਅਤੇ 5 ਆਪਰੇਸ਼ਨ ਕੀਤੇ ਗਏ। ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿਚ ਡਾ. ਅੰਸ਼ੂ ਗਰਗ ਐੱਮਡੀਐੱਸ ਅਤੇ ਡਾ. ਨਪੁਰ ਬੀਡੀਐੱਸ ਵੱਲੋਂ 17 ਮਰੀਜ਼ਾਂ ਦੀ ਜਾਂਚ ਕੀਤੀ। ਲੈਬੋਰਟਰੀ ਇੰਚਾਰਜ ਵਿਨੋਦ ਗੋਇਲ ਨੇ ਦੱਸਿਆ ਕਿ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿਚ ਸਾਰੇ ਟੈਸਟ ਚੈਰੀਟੇਬਲ ਰੇਟ ’ਤੇ ਕੀਤੇ ਜਾਂਦੇ ਹਨ। ਸੰਸਥਾਪਕ ਜੋਗਿੰਦਰ ਕਾਕਾ ਅਤੇ ਚੇਅਰਮੈਨ ਪਵਨ ਬਾਂਸਲ ਨੇ ਦੱਸਿਆ ਕਿ ਮਰੀਜ਼ਾਂ ਅਤੇ ਸਹਿਯੋਗੀਆਂ ਲਈ ਚਾਹ, ਬਿਸਕੁਟ, ਦਾਲ ਰੋਟੀ ਦੇ ਲੰਗਰ ਦਾ ਪੂਰਾ ਇੰਤਜਾਮ ਕੀਤਾ ਜਾਂਦਾ ਹੈ। ਇਸ ਮੌਕੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।