ਸਰਕਾਰੀ ਸਕੂਲ ਪਾਤੜਾਂ ’ਚ ਮਾਪੇ ਅਧਿਆਪਕ ਮਿਲਣੀ ਕਰਵਾਈ
- ਪੰਜਾਬ
- 05 Feb,2025

ਪਾਤੜਾਂ : ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਤੜਾਂ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ।
ਸਮਾਜ ਸੇਵੀ ਬ੍ਰਿਸ਼ਭਾਨ ਬੁਜਰਕ ਨੇ ਦੱਸਿਆ ਕਿ ਮੀਟਿੰਗ ਦਾ ਉਦੇਸ਼ ਬੱਚਿਆਂ ਦੀ ਪ੍ਰੀ ਬੋਰਡ ਪੇਪਰਾਂ ਦੀ ਕਾਰਗੁਜ਼ਾਰੀ ਬਾਰੇ ਮਾਤਾ ਪਿਤਾ ਨੂੰ ਦੱਸਣ, ਸਕੂਲ ਵਿੱਚ ਚੱਲ ਰਹੀਆਂ ਸਕੀਮਾਂ ਅਤੇ ਵਜ਼ੀਫਾ ਸਕੀਮਾਂ ਅਤੇ ਆਉਣ ਵਾਲੇ ਸਾਲ ਲਈ ਦਾਖਲੇ ਨੂੰ ਉਤਸ਼ਾਹਿਤ ਕਰਨਾ ਰਿਹਾ।
ਮਾਤਾ ਪਿਤਾ ਨੂੰ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ ਤਾਂ ਜੋ ਉਹ ਆਉਣ ਵਾਲੇ ਪੱਕੇ ਪੇਪਰਾਂ ਲਈ ਬੱਚਿਆਂ ਵੱਲ ਧਿਆਨ ਦੇ ਸਕਣ ਅਤੇ ਜਿਹੜੇ ਵਿਸ਼ੇ ਵਿੱਚ ਬੱਚੇ ਕਮਜ਼ੋਰ ਹਨ ਜਾਂ ਬੱਚਿਆਂ ਦੇ ਨੰਬਰ ਘੱਟ ਆਏ ਹਨ ਤਾਂ ਉਹ ਉਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਵੱਲ ਬੱਚਿਆਂ ਦਾ ਧਿਆਨ ਦੇਣ ਤਾਂ ਕਿ ਆਉਣ ਵਾਲੇ ਸਮੇਂ ਤੇ ਪੇਪਰਾਂ ਵਿੱਚ ਬੱਚਿਆਂ ਦਾ ਨਤੀਜਾ 100 ਪ੍ਰਤੀਸ਼ਤ ਆ ਸਕੇ।
Posted By:

Leave a Reply