11 ਵਾਰਡਾਂ ਲਈ 38 ਉਮੀਦਵਾਰ ਮੈਦਾਨ ’ਚ, ਸਵੇਰੇ 7 ਵਜੇ ਸ਼ੁਰੂ ਹੋਵੇਗੀ ਵੋਟਿੰਗ

11 ਵਾਰਡਾਂ ਲਈ 38 ਉਮੀਦਵਾਰ ਮੈਦਾਨ ’ਚ, ਸਵੇਰੇ 7 ਵਜੇ ਸ਼ੁਰੂ ਹੋਵੇਗੀ ਵੋਟਿੰਗ

ਮੰਡੀ ਬਰੀਵਾਲਾ : ਨਗਰ ਪੰਚਾਇਤ ਬਰੀਵਾਲਾ ਦੇ ਸਾਰੇ 11 ਵਾਰਡਾਂ ਲਈ ਅੱਜ ਵੋਟਾਂ ਪੈਣਗੀਆਂ। ਸ਼ੁੱਕਰਵਾਰ ਨੂੰ ਪੋਲਿੰਗ ਟੀਮਾਂ ਮਸ਼ੀਨਾਂ ਦੇ ਬੂਥਾਂ ਤੇ ਪਹੁੰਚ ਗਈਆਂ ਹਨ। ਸਖ਼ਤ ਸੁਰੱਖਿਆ ਦੇ ਵਿਚਕਾਰ ਵੋਟਿੰਗ ਹੋਵੇਗੀ। ਵੋਟਿੰਗ ਪ੍ਰਕਿਰਿਆ ਸਵੇਰੇ ਸੱਤ ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ। ਇਸੇ ਦਿਨ ਦੇਰ ਸ਼ਾਮ ਤੱਕ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਐਲਾਨੇ ਜਾਣਗੇ। ਕੁੱਲ 38 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਆਪ , ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ ਭਾਜਪਾ ਅਤੇ ਆਜ਼ਾਦ ਉਮੀਦਵਾਰ ਉਪਰੋਕਤ ਤਿੰਨਾਂ ਪਾਰਟੀਆਂ ਲਈ ਚੁਣੌਤੀ ਪੈਦਾ ਕਰ ਸਕਦੇ ਹਨ। ਸ਼ੁੱਕਰਵਾਰ ਨੂੰ ਐਸਐਸਪੀ ਤੁਸ਼ਾਰ ਗੁਪਤਾ ਦੀ ਅਗਵਾਈ ’ਚ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ ਬਰੀਵਾਲਾ ’ਚ ਫਲੈਗ ਮਾਰਚ ਕੱਢਿਆ। ਆਪ ਵੱਲੋਂ 11, ਕਾਂਗਰਸ ਦੇ 8, ਅਕਾਲੀ ਦਲ ਅਤੇ ਭਾਜਪਾ ਦੇ 6-6 ਅਤੇ 7 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਦੀ ਜਿੱਤ ਦਾ ਫੈਸਲਾ ਬਰੀਵਾਲਾ ਦੇ ਕੁੱਲ 6623 ਵੋਟਰ ਕਰਨਗੇ। ਇੱਥੇ 3,578 ਪੁਰਸ਼ ਵੋਟਰ ਅਤੇ 3,045 ਮਹਿਲਾ ਵੋਟਰ ਹਨ। ਪੋਲਿੰਗ ਸਟੇਸ਼ਨਾਂ ’ਤੇ ਬਜ਼ੁਰਗਾਂ ਅਤੇ ਅਪਾਹਜਾਂ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ। ਵਾਰਡ ਨੰਬਰ ਛੇ ਅਤੇ ਸੱਤ ਵਿੱਚ ਧਾਨਕ ਸਮਾਜ ਧਰਮਸ਼ਾਲਾ ਬਰੀਵਾਲਾ ’ਚ ਬਣਾਏ ਗਏ ਪੋਲਿੰਗ ਬੂਥ ਵਿੱਚ ਪੱਕੇ ਵਾਸ਼ਰੂਮ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਡਿਊਟੀ ’ਤੇ ਤਾਇਨਾਤ ਪੁਲੀਸ ਤੇ ਚੋਣ ਅਮਲੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਦੇਰ ਸ਼ਾਮ ਆਰਜ਼ੀ ਵਾਸ਼ਰੂਮ ਦੀ ਵਿਵਸਥਾ ਕੀਤੀ ਗਈ ਹੈ। ਕਿਹੜੇ ਵਾਰਡ ’ਚ ਕਿੰਨੇ ਵੋਟਰ- ਵਾਰਡ - ਕੁੱਲ ਵੋਟਰ - ਪੁਰਸ਼ - ਮਹਿਲਾ 1-666 - 358 - 308 2 -544- 306 - 238 3- 538- 284 - 254 4-589-302-287 5 - 430 - 244 - 186 6-818-438-380 7 - 470 - 263 - 207 8 - 677 - 360 - 317 9-763-415-348 10 – 638 – 345 – 288 11 - 484 - 260 - 224 -ਇੱਥੇ ਬਣਾਏ ਗਏ ਪੋਲਿੰਗ ਸਟੇਸ਼ਨ- 1. ਸਰਕਾਰੀ ਸੈਕੰਡਰੀ ਸਕੂਲ, ਬਰੀਵਾਲਾ। (ਪਿੰਡ ਦੇ ਸੱਜੇ ਪਾਸੇ) 2. ਸਰਕਾਰੀ ਸੈਕੰਡਰੀ ਸਕੂਲ, ਬਰੀਵਾਲਾ। (ਪਿੰਡ ਦੇ ਖੱਬੇ ਪਾਸੇ) 3. ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ (ਉੱਤਰੀ ਪਾਸੇ) 4. ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ (ਦੱਖਣੀ ਦਿਸ਼ਾ) 5. ਦਫ਼ਤਰ ਮਾਰਕੀਟ ਕਮੇਟੀ ਬਰੀਵਾਲਾ। 6. ਧਾਨਕ ਸਮਾਜ ਧਰਮਸ਼ਾਲਾ ਬਰੀਵਾਲਾ (ਸੱਜੇ ਪਾਸੇ) 7. ਧੰਨ ਸਮਾਜ ਧਰਮਸ਼ਾਲਾ ਬਰੀਵਾਲਾ (ਖੱਬੇ ਪਾਸੇ) 8. ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ (ਪੱਛਮੀ ਪਾਸੇ) 9. ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ (ਪੂਰਬੀ ਪਾਸੇ) 10. ਸਰਕਾਰੀ ਸੈਕੰਡਰੀ ਸਕੂਲ, ਬਰੀਵਾਲਾ ਮੰਡੀ ਸਾਈਡ। 11. ਸਰਕਾਰੀ ਸੈਕੰਡਰੀ ਸਕੂਲ, ਬਰੀਵਾਲਾ ਮੰਡੀ ਦੇ ਖੱਬੇ ਪਾਸੇ। ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ-ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਬਰੀਵਾਲਾ ਨਗਰ ਪੰਚਾਇਤ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਖ਼ਤ ਸੁਰੱਖਿਆ ਦੇ ਵਿਚਕਾਰ ਵੋਟਿੰਗ ਹੋਵੇਗੀ। ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ ਹੋਵੇਗੀ। -ਸ਼ੱਕੀ ਵਿਅਕਤੀਆਂ ਦੀ ਭਾਲ ਲਈ ਲਗਾਏ ਨਾਕੇ : ਐਸਐਸਪੀ ਐਸਐਸਪੀ ਤੁਸ਼ਾਰ ਗੁਪਤਾ ਨੇ 200 ਦੇ ਕਰੀਬ ਪੁਲੀਸ ਮੁਲਾਜ਼ਮਾਂ ਨਾਲ ਬਰੀਵਾਲਾ ਵਿੱਚ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਥਾਣਾ ਬਰੀਵਾਲਾ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਬਾਬਾ ਮੋਢਾ ਜੀ ਚੌਕ, ਆਰੇ ਵਾਲਾ ਚੌਕ, ਪਿੰਡ ਬਰੀਵਾਲਾ, ਸਿਟੀ ਬਰੀਵਾਲਾ ਤੋਂ ਦਾਣਾ ਮੰਡੀ ਤੋਂ ਹੁੰਦਾ ਹੋਇਆ ਰੇਲਵੇ ਫਾਟਕ ਤੋਂ ਹੁੰਦਾ ਹੋਇਆ ਥਾਣਾ ਬਰੀਵਾਲਾ ਵਿਖੇ ਸਮਾਪਤ ਹੋਇਆ। ਤੁਸ਼ਾਰ ਗੁਪਤਾ ਨੇ ਦੱਸਿਆ ਕਿ ਬਰੀਵਾਲਾ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਵੱਖ-ਵੱਖ ਪੁਲਿਸ ਟੁਕੜੀਆਂ ਦਾ ਗਠਨ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਨਾਕੇਬੰਦੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਫਲੈਗ ਮਾਰਚ ਦੌਰਾਨ ਮੁੱਖ ਤੌਰ ’ਤੇ ਨਗਰ ਪੰਚਾਇਤ ਚੋਣਾਂ ਵਿੱਚ ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੁਹਾਡੇ ਸਹਿਯੋਗ ਅਤੇ ਸੁਰੱਖਿਆ ਲਈ 24 ਘੰਟੇ ਤਿਆਰ ਹਨ।