ਮੱਲਾਂਵਾਲਾ ਵਿਖੇ ਜਥਾ ਮਾਰਚ ਕਰਕੇ 30 ਨੂੰ ਕਾਰੋਬਾਰ ਬੰਦ ਰੱਖਣ ਦੀ ਅਪੀਲ

ਮੱਲਾਂਵਾਲਾ ਵਿਖੇ ਜਥਾ ਮਾਰਚ ਕਰਕੇ 30 ਨੂੰ ਕਾਰੋਬਾਰ ਬੰਦ ਰੱਖਣ ਦੀ ਅਪੀਲ

 ਫਿਰੋਜ਼ਪੁਰ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਦੀ ਅਗਵਾਈ ਹੇਠ ਪੂਰੇ ਮੱਲਾਂਵਾਲਾ ਅਤੇ ਪਿੰਡਾਂ ਵਿੱਚ ਜਥਾ ਮਾਰਚ ਕਰਕੇ ਪੰਜਾਬ ਬੰਦ ਦਾ ਹੋਕਾ ਦਿੱਤਾ ਗਿਆ। ਪ੍ਰੈਸ ਸਕੱਤਰ ਹਰਦੀਪ ਸਿੰਘ ਨੇ ਕਿਹਾ ਕਿ ਆਗੂਆਂ ਵੱਲੋਂ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਲਈ ਜੋ ਮੋਰਚੇ ਚੱਲ ਰਹੇ ਹਨ। ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਰੱਖੇ ਨੂੰ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ, ਪਰ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ, ਇਸ ਕਰਕੇ ਅੰਦੋਲਨ ਨੂੰ ਤੇਜ਼ ਕਰਦੇ ਹੋਏ ਸੰਘਰਸ਼ ਕਰ ਰਹੇ ਦੋਵਾਂ ਫੋਰਮ ਕਿਸਾਨ ਮਜ਼ਦੂਰ ਮੋਰਚਾ ਤੇ ਐੱਸਕੇਐੱਮ ਗੈਰ ਰਾਜਨੀਤਿਕ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਹੈ ਉਸਨੂੰ ਸਫ਼ਲ ਕਰਨ ਲਈ ਰੇਲ ਤੇ ਸੜਕੀ ਆਵਾਜਾਈ 7 ਤੋ ਸ਼ਾਮ 4 ਵਜੇ ਤੱਕ ਠੱਪ ਕਰਨ ਦੀ ਸਾਰੇ ਵਰਗਾ ਨੂੰ ਅਪੀਲ ਕਰਦੇ ਹਾਂ। ਜੋ ਐਮਰਜੈਂਸੀ ਸੇਵਾਵਾਂ ਹਨ ਉਹ ਚਾਲੂ ਰਹਿਣਗੀਆਂ। ਇਸ ਮੌਕੇ ਮੱਸਾ ਸਿੰਘ, ਸੁਖਦੇਵ ਸਿੰਘ, ਸਾਹਬ ਸਿੰਘ ਦੀਨੇ, ਗੁਰਮੁੱਖ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਹੋਏ।